Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Tuesday 5 January 2016

ਪਾਕਿਸਤਾਨੀ ਮੀਡੀਆ ਨੇ ਪਠਾਨਕੋਟ ਏਅਰਬੇਸ ਤੇ ਹਮਲਾ ਇਕ ਡਰਾਮਾ ਦੱਸਿਆ




ਕਮਾਲ ਬਿਊਰੋ

ਭਾਰਤ ਦੇ ਪੰਜਾਬ ਪ੍ਰਾਂਤ ਦੇ ਪਠਾਨਕੋਟ ਸਥਿਤ ਏਅਰਬੇਸ ਤੇ ਅੱਤਵਾਦੀਆਂ ਵਲੋਂ  ਕੀਤੇ ਹਮਲੇ ਨੂੰ ਪਾਕਿਸਤਾਨੀ ਮੀਡਿਆ ਕੁਝ ਹੋਰ ਹੀ ਸ਼ਬਦਾਂ ਵਿਚ ਪੇਸ਼ ਕਰ ਰਿਹਾ ਹੈ, ਇਥੇ "ਉਲਟਾ ਚੋਰ ਕੋਤਵਾਲ ਕੋ ਡਾਂਟੇ"  ਵਾਲੀ ਕਹਾਵਤ ਸੱਚ ਹੁੰਦੀ ਨਜ਼ਰ  ਰਹੀ ਹੈ ਕਿਉ ਪਾਕਿਸਤਾਨੀ ਮੀਡਿਆ ਇਹ ਮਨੰਣ ਨੂੰ ਤਿਆਰ  ਹੀ ਨਹੀ ਹੈ ਕਿ ਇਸ ਹਮਲੇ ਵਿਚ ਸ਼ਾਮਿਲ ਸਾਰੇ ਦੇ ਸਾਰੇ ਅੱਤਵਾਦੀ ਪਾਕਿਸਤਾਨ ਦੇ ਵਸਨੀਕ ਸਨ ਜਿਨ੍ਹਾ ਦੀ ਟ੍ਰੇਨਿੰਗ ਵੀ ਪਾਕਿਸਤਾਨ ਵਿਚ ਹੀ ਹੋਈ ਸੀ ਸਗੋਂ ਉਹ ਇਸ ਹਮਲੇ ਨੂੰ ਭਾਰਤ ਵਲੋਂ ਕੀਤਾ ਜਾ ਰਿਹਾ ਇਕ ਡ੍ਰਾਮਾ ਦੱਸ ਰਿਹਾ ਹੈ।  ਪਾਕਿਸਤਾਨ ਦੇ ਇਕ  ਟੀ ਵੀ ਚੈਨਲ ਦੀ ਵੀਡੀਓ ਤੁਸੀਂ ਉੱਪਰ ਵੇੱਖ ਵੀ ਸਕਦੇ ਹੋ ਜਿਸ ਵਿਚ ਉਹ ਇਸ ਗੱਲ ਨੂੰ ਬਾਰ ਬਾਰ ਦੁਹਰਾ ਰਹੇ ਹਨ। ਇਸ ਪਿਛੇ ਪਾਕਿਸਤਾਨੀ ਮੀਡਿਆ ਦਾ ਇਕੋ ਮਕਸਦ ਹੈ ਕੇ ਸਹੀ ਖਬਰ ਪਾਕਿਸਤਾਨੀ  ਜਨਤਾ ਤੱਕ ਨਾ ਪਹੁੰਚ ਸਕੇ ਤੇ ਅਸਲ ਗੱਲ ਨੂੰ ਲੁਕਾਇਆ ਜਾ ਸਕੇ ਹਾਲਾਕਿ ਇਸ ਗੱਲ ਦੇ ਪੁਖਤਾ ਸਬੂਤ ਮਿਲ ਚੁੱਕੇ ਹਨ ਕੇ ਸਾਰੇ ਹਮਲਾਵਰ ਪਾਕਿਸਤਾਨੀ ਸਨ ਜੋ ਮਾਰੇ ਗਏ ਜਿਨ੍ਹਾ ਨੇ ਹਮਲੇ ਤੋ ਪਹਿਲਾਂ ਪਾਕਿਸਤਾਨ ਗੱਲ ਵੀ ਕੀਤੀ ਸੀ।  ਸੋ ਇਸ ਗੱਲ ਤੋ ਭਾਰਤੀ ਆਵਾਮ ਨੂੰ ਕੀ ਸਮਝਣਾ ਚਾਹਿਦਾ ਹੈ ਕਿ ਜੋ ਪਾਕਿਸਤਾਨੀ ਏਅਰਬੇਸ ਤੇ ਹਮਲਾ ਹੋਇਆ ਸੀ ਓਹ ਕਿਸੇ ਅੱਤਵਾਦੀ ਸੰਗਠਨ ਨੇ  ਨਹੀ ਕੀਤਾ ਸਗੋਂ  ਪਾਕਿਸਤਾਨ ਦਾ ਡਰਾਮਾ  ਸੀ ਅਤੇ ਨਾਲ ਹੀ ਜੋ ਪੇਸ਼ਵਾਰ ਦੇ ਸਕੂਲ ਤੇ ਹਮਲਾ ਹੋਇਆ ਓਹ ਵੀ  ਕਿਸੇ ਅੱਤਵਾਦੀ ਸੰਗਠਨ ਨੇ  ਨਹੀ ਕੀਤਾ ਸਗੋਂ  ਪਾਕਿਸਤਾਨ ਦਾ ਡਰਾਮਾ  ਸੀ।  

No comments:

Post a Comment