Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Sunday 24 January 2016

ਅਗਰ ਚੀਨ ਦਾ ਪਾਕਿਸਤਾਨ ਵਿਚ ਸੈਨਿਕ ਅੱਡਾ ਬਣਿਆ ਤਾਂ ਅਮਰੀਕਾ ਦੇ ਹੋਰ ਨਜਦੀਕ ਹੋ ਜਾਵੇਗਾ ਭਾਰਤ



ਕਮਾਲ ਬਿਊਰੋ
-ਇਕ ਖ਼ਬਰ ਅਨੁਸਾਰ ਪਾਕਿਸਤਾਨ ਦੇ ਕੁੱਝ ਇਲਾਕਿਆਂ ਵਿੱਚ ਚੀਨ ਦੀਆਂ ਵੱਧ ਰਹੀਆਂ ਗਤੀਵਿਧੀਆਂ ਤੇ ਨਾਲ ਹੀ ਪਾਕਿਸਤਾਨ ਵਿੱਚ ਇਕ ਸੈਨਿਕ ਅੱਡੇ ਦਾ ਨਿਰਮਾਣ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਗੂੜਾ ਕਰ ਸਕਦਾ ਹੈ।  ਚੀਨ ਦੇ ਹੀ ਇਕ ਸੰਗਠਨ ਵੇੰਟਜ਼ ਪੁਆਇੰਟ ਦੇ ਮੁੱਖ ਕਾਰਜਕਾਰੀ ਨਿਰਦੇਸ਼ਕ ਕ੍ਰਿਸਟਨ ਗਨੇਸ ਨੇ ਕਿਹਾ ਕਿ ਹਮਲੇ ਦੀ ਸਮਰੱਥਾ ਰੱਖਣ ਵਾਲਾ ਚੀਨ ਦੂਸਰੇ ਨਾਲ ਲੱਗਦੇ ਦੇਸ਼ਾਂ ਲਈ ਖਤਰਾ ਬਣ ਸਕਦਾ ਹੈ ਅਤੇ ਦੂਜੇ ਪਾਸੇ ਇਸ ਨਾਲ ਅਮਰੀਕਾ ਨੂੰ ਫਾਇਦਾ ਹੋ ਸਕਦਾ ਹੈ। ਉਨਾਂ ਕਿਹਾ ਕਿ ਚੀਨ ਦੀ ਇਸ ਕਾਰਵਾਈ ਨਾਲ ਓਹ ਦੇਸ਼ ਜੋ ਅਮਰੀਕਾ ਦੇ ਸਮਰਥਨ ਦੇ ਸ਼੍ਸ਼ੋਪਨ ਵਿੱਚ ਹਨ ਓਹ ਸਾਹਮਣੇ ਆ ਕੇ ਅਮਰੀਕਾ ਨਾਲ ਨਾਤਾ ਜੋੜ ਸਕਦੇ ਹਨ ਜਿਨ੍ਹਾ ਵਿਚ ਭਾਰਤ ,ਥਾਈਲੈਂਡ ,ਮਲੇਸ਼ਿਆ ਆਦਿ ਸ਼ਾਮਿਲ ਹਨ.ਭਾਰਤ ਹਿੰਦ ਮਹਾਂ ਸਾਗਰ ਵਿਚ ਚੀਨ ਦੀਆਂ ਪਣਡੁੱਬੀਆਂ ਅਤੇ ਪਾਕਿਸਤਾਨ ਵਿੱਚ ਚੀਨੀ ਜ੍ਲ੍ਸੇਨਾ ਦੀਆਂ ਗਤਿਵਿਧਿਆਂ ਤੋ ਚਿੰਤਿਤ ਹੈ। ਪਰ ਇਕ ਗੱਲ ਸੱਪਸ਼ਟ ਹੈ ਕਿ ਅਗਰ ਪਾਕਿਸਤਾਨ ਵਿੱਚ ਚੀਨ ਦਾ ਸੈਨਿਕ ਅੱਡਾ ਬਣਦਾ ਹੈ ਤਾਂ ਭਾਰਤ ਨੂੰ ਅਮਰੀਕਾ ਨਾਲ ਰਿਸ਼ਤੇ ਵਧਾਉਣ ਵਿੱਚ ਸੰਕੋਚ ਨਹੀ ਕਰਨਾ ਚਾਹੀਦਾ। 

No comments:

Post a Comment