Kamaal News
Wednesday, 27 January 2016
Tuesday, 26 January 2016
ਹੁਣ ਦੰਗਲ ਫਿਲਮ ਲਈ ਵਜਨ ਘਟਾਉਣਗੇ ਅਮੀਰ ਖਾਨ

ਕਮਾਲ ਬਿਊਰੋ -ਫਿਲਮ ਦੰਗਲ ਦੇ ਲਈ ਬਹੁਤ ਵਜ਼ਨ ਵਧਾਉਣ ਤੋਂ ਬਾਅਦ ਹੁਣ ਸੁਪਰ ਸਟਾਰ ਅਮੀਰ ਫਿਲਮ ਵਿੱਚ ਪਹਿਲਵਾਨ ਵਾਂਗ ਦਿਖਣ ਲਈ ਵਜ਼ਨ ਘਟਾਣ ਵਿੱਚ ਲੱਗ ਗਏ ਹਨ। ਨੀਤੀਸ਼ ਤਿਵਾਰੀ ਦੀ ਇਸ ਖੇਡ ਅਧਾਰਿਤ ਫਿਲਮ ਵਿੱਚ ਅਮੀਰ ਹਰਿਆਣਾ ਦੇ ਪਹਿਲਵਾਨ ਮਹਾਂਵੀਰ ਸਿੰਘ ਫੋਗਾਟ ਦੀ ਭੂਮਿਕਾ ਨਿਭਾ ਰਹੇ ਹਨ। ਮਹਾਂਵੀਰ ਸਿੰਘ ਨੇ ਬਬਿਤਾ ਕੁਮਾਰੀ ਅਤੇ ਗੀਤਾ ਫੋਗਾਟ ਨੂੰ ਕੁਸ਼ਤੀ ਦੇ ਗੁਣ ਸਿਖਾਏ ਸਨ। ਰੰਗ ਦੇ ਬਸੰਤੀ ਦੇ 10 ਸਾਲ ਪੂਰੇ ਹੋਣ ਦੇ ਮੋਕੇ ਤੇ ਇਕ ਪ੍ਰੈੱਸ ਵਾਰਤਾ ਵਿੱਚ ਅਮੀਰ ਖਾਨ ਨੇ ਪਤਰਕਾਰਾਂ ਨੂੰ ਕਿਹਾ , "ਦੰਗਲ ਦੇ ਲੈ ਵਜਨ ਵਧਾਉਣ ਤੋਂ ਬਾਅਦ ਹੁਣ ਮੈਨੂੰ ਵਜਨ ਘਟਾਉਣ ਵੱਲ ਧਿਆਨ ਦੇਣਾ ਪਵੇਗਾ। ਫਿਲਮ ਵਿੱਚ ਮੈਂ ਸੁਸ਼ੀਲ ਕੁਮਾਰ ਵਾਂਗ ਇਕ ਰਾਸ਼ਟਰੀ ਪੱਧਰ ਦੇ ਪਹਿਲਵਾਨ ਦੀ ਭੂਮਿਕਾ ਨਿਭਾ ਰਿਹਾ ਹਾਂ ਅਤੇ ਮੈਂ 25 ਕਿੱਲੋ ਵਜਨ ਘਟਾਇਆ ਸੀ ਅਤੇ ਹੁਣ ਸ਼ੁਸ਼ੀਲ ਦੀ ਤਰ੍ਹਾਂ ਮੈੰਨੂ 25 ਕਿੱਲੋ ਹੀ ਵਜਨ ਘੱਟ ਕਰਨਾ ਪਵੇਗਾ ਅਤੇ ਇਸ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਗਜਨੀ ਅਤੇ ਧੂਮ ਵਰਗੀ ਲੁੱਕ ਵਾਪਿਸ ਆਵੇਗੀ। ਦੰਗਲ 23 ਦਿਸੰਬਰ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਵੇਗੀ।
Monday, 25 January 2016
ਠੰਡ ਨਾਲ ਠਰਿਆ ਜੰਮੂ ,ਸੱਭ ਤੋ ਸਰਦ ਰਾਤ ਦਾ 70 ਸਾਲਾਂ ਦਾ ਟੁੱਟਿਆ ਰਿਕਾਰਡ
ਕਮਾਲ ਬਿਊਰੋ - ਜੰਮੂ ਦੇ ਵਿੱਚ ਐਤਵਾਰ ਦੀ ਰਾਤ ਪਿਛਲੇ 70 ਸਾਲਾਂ ਦੀ ਸੱਭ ਤੋ ਸਰਦ ਰਾਤ ਰਹੀ ਜਿਸ ਵਿੱਚ ਹੁਣ ਤੱਕ ਦਾ ਸੱਭ ਤੋ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ। ਕੱਲ ਰਾਤ ਜੰਮੂ ਦਾ ਘੱਟ ਤੋ ਘੱਟ ਤਾਪਮਾਨ 0.05 ਡਿਗਰੀ ਸੈਲਸੀਆਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਧੁੰਦ ਵੀ ਛਾਈ ਰਹੀ ਓਥੇ ਕਸ਼ਮੀਰ ਦੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਇਥੇ ਤਾਪਮਾਨ ਵਿੱਚ ਵਾਧਾ ਹੋਇਆ ਅਤੇ ਪਾਰਾ ਮਾਇਨਸ 3.3 ਡਿਗਰੀ ਦਰਜ ਕੀਤਾ ਗਿਆ। ਮੋਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ 29-30 ਜਨਵਰੀ ਨੂੰ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ।
ਜੰਮੂ ਕਸ਼ਮੀਰ ਮੋਸਮ ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਨੇ ਦੱਸਿਆ ਕੀ ਕੱਲ ਰਾਤ ਜੰਮੂ ਦਾ ਘੱਟ ਤੋਂ ਘੱਟ ਤਾਪਮਾਨ 0.05 ਡਿਗਰੀ ਸੇਲਸੀਅਸ ਦਰਜ ਕੀਤਾ ਗਿਆ ਜਿਸ ਨਾਲ ਪਿਛਲੇ 70 ਸਾਲਾਂ ਦਾ ਰਿਕਾਰਡ ਟੁੱਟ ਗਿਆ। ਇਸ ਤੋਂ ਪਿਹਲਾਂ 11 ਜਨਵਰੀ 1945 ਨੂੰ ਘੱਟ ਤੋ ਘੱਟ ਤਾਪਮਾਨ 0.06 ਡਿਗਰੀ ਸੇਲਸੀਆਸ ਦਰਜ ਕੀਤਾ ਗਿਆ ਸੀ। ਓਹਨਾਂ ਦੱਸਿਆ ਕੀ ਅਸੀਂ 29-30 ਜਨਵਰੀ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ.
ਜੰਮੂ ਕਸ਼ਮੀਰ ਮੋਸਮ ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਨੇ ਦੱਸਿਆ ਕੀ ਕੱਲ ਰਾਤ ਜੰਮੂ ਦਾ ਘੱਟ ਤੋਂ ਘੱਟ ਤਾਪਮਾਨ 0.05 ਡਿਗਰੀ ਸੇਲਸੀਅਸ ਦਰਜ ਕੀਤਾ ਗਿਆ ਜਿਸ ਨਾਲ ਪਿਛਲੇ 70 ਸਾਲਾਂ ਦਾ ਰਿਕਾਰਡ ਟੁੱਟ ਗਿਆ। ਇਸ ਤੋਂ ਪਿਹਲਾਂ 11 ਜਨਵਰੀ 1945 ਨੂੰ ਘੱਟ ਤੋ ਘੱਟ ਤਾਪਮਾਨ 0.06 ਡਿਗਰੀ ਸੇਲਸੀਆਸ ਦਰਜ ਕੀਤਾ ਗਿਆ ਸੀ। ਓਹਨਾਂ ਦੱਸਿਆ ਕੀ ਅਸੀਂ 29-30 ਜਨਵਰੀ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ.
Sunday, 24 January 2016
ਅਗਰ ਚੀਨ ਦਾ ਪਾਕਿਸਤਾਨ ਵਿਚ ਸੈਨਿਕ ਅੱਡਾ ਬਣਿਆ ਤਾਂ ਅਮਰੀਕਾ ਦੇ ਹੋਰ ਨਜਦੀਕ ਹੋ ਜਾਵੇਗਾ ਭਾਰਤ
ਕਮਾਲ ਬਿਊਰੋ
-ਇਕ ਖ਼ਬਰ ਅਨੁਸਾਰ ਪਾਕਿਸਤਾਨ ਦੇ ਕੁੱਝ ਇਲਾਕਿਆਂ ਵਿੱਚ ਚੀਨ ਦੀਆਂ ਵੱਧ ਰਹੀਆਂ ਗਤੀਵਿਧੀਆਂ ਤੇ ਨਾਲ ਹੀ ਪਾਕਿਸਤਾਨ ਵਿੱਚ ਇਕ ਸੈਨਿਕ ਅੱਡੇ ਦਾ ਨਿਰਮਾਣ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਗੂੜਾ ਕਰ ਸਕਦਾ ਹੈ। ਚੀਨ ਦੇ ਹੀ ਇਕ ਸੰਗਠਨ ਵੇੰਟਜ਼ ਪੁਆਇੰਟ ਦੇ ਮੁੱਖ ਕਾਰਜਕਾਰੀ ਨਿਰਦੇਸ਼ਕ ਕ੍ਰਿਸਟਨ ਗਨੇਸ ਨੇ ਕਿਹਾ ਕਿ ਹਮਲੇ ਦੀ ਸਮਰੱਥਾ ਰੱਖਣ ਵਾਲਾ ਚੀਨ ਦੂਸਰੇ ਨਾਲ ਲੱਗਦੇ ਦੇਸ਼ਾਂ ਲਈ ਖਤਰਾ ਬਣ ਸਕਦਾ ਹੈ ਅਤੇ ਦੂਜੇ ਪਾਸੇ ਇਸ ਨਾਲ ਅਮਰੀਕਾ ਨੂੰ ਫਾਇਦਾ ਹੋ ਸਕਦਾ ਹੈ। ਉਨਾਂ ਕਿਹਾ ਕਿ ਚੀਨ ਦੀ ਇਸ ਕਾਰਵਾਈ ਨਾਲ ਓਹ ਦੇਸ਼ ਜੋ ਅਮਰੀਕਾ ਦੇ ਸਮਰਥਨ ਦੇ ਸ਼੍ਸ਼ੋਪਨ ਵਿੱਚ ਹਨ ਓਹ ਸਾਹਮਣੇ ਆ ਕੇ ਅਮਰੀਕਾ ਨਾਲ ਨਾਤਾ ਜੋੜ ਸਕਦੇ ਹਨ ਜਿਨ੍ਹਾ ਵਿਚ ਭਾਰਤ ,ਥਾਈਲੈਂਡ ,ਮਲੇਸ਼ਿਆ ਆਦਿ ਸ਼ਾਮਿਲ ਹਨ.ਭਾਰਤ ਹਿੰਦ ਮਹਾਂ ਸਾਗਰ ਵਿਚ ਚੀਨ ਦੀਆਂ ਪਣਡੁੱਬੀਆਂ ਅਤੇ ਪਾਕਿਸਤਾਨ ਵਿੱਚ ਚੀਨੀ ਜ੍ਲ੍ਸੇਨਾ ਦੀਆਂ ਗਤਿਵਿਧਿਆਂ ਤੋ ਚਿੰਤਿਤ ਹੈ। ਪਰ ਇਕ ਗੱਲ ਸੱਪਸ਼ਟ ਹੈ ਕਿ ਅਗਰ ਪਾਕਿਸਤਾਨ ਵਿੱਚ ਚੀਨ ਦਾ ਸੈਨਿਕ ਅੱਡਾ ਬਣਦਾ ਹੈ ਤਾਂ ਭਾਰਤ ਨੂੰ ਅਮਰੀਕਾ ਨਾਲ ਰਿਸ਼ਤੇ ਵਧਾਉਣ ਵਿੱਚ ਸੰਕੋਚ ਨਹੀ ਕਰਨਾ ਚਾਹੀਦਾ।
Saturday, 23 January 2016
ਬਿਗ ਬਾਸ 10 ਵਿਚ ਆਮ ਜਨਤਾ ਵੀ ਲੈ ਸਕੇਗੀ ਭਾਗ , ਪੜੋ ਕਿਵੇਂ
ਵੇਂ
ਕਮਾਲ ਬਿਊਰੋ
ਬਿਗ ਬਾਸ 9 ਦਾ ਗ੍ਰਾਂਡ ਫ਼ਿਨਾਲੇ ਸ਼ਨੀਵਾਰ ਨੂੰ ਹੋਣਾ ਹੈ ਇਸ ਦੇ ਨਾਲ ਹੀ ਇਕ ਜਰੂਰੀ ਖਬਰ ਆ ਰਹੀ ਹੈ ਕੇ ਬਿਗ ਬਾਸ 10 ਵਿੱਚ ਆਮ ਜਨਤਾ ਵੀ ਭਾਗ ਲੈ ਸਕਦੀ ਹੈ। ਆਮ ਜਨਤਾ ਵਿਚੋਂ ਹੀ ਚੁਣੇ ਜਾਣ ਵਾਲੇ ਕਿਸੇ ਇਕ ਨੂੰ ਬਿਗ ਬਾਸ 10 ਦੋਰਾਨ ਸੈਲੇਬ੍ਰੇਟੀਜ਼ ਨਾਲ 100 ਦਿਨ ਰਹਿਣ ਦਾ ਤੇ ਜਿੱਤਣ ਦਾ ਮੌਕਾ ਮਿਲ ਸਕਦਾ ਹੈ। ਇਸ ਵਾਸਤੇ ਆਪਣੀ ਇਕ 3 ਮਿੰਟ ਦੀ ਵੀਡੀਓ ਬਣਾ ਕੇ ਪ੍ਰੋਗਰਾਮ ਦੀ ਵੇਬਸਾਇਟ ਤੇ ਅਪਲੋਡ ਕਰਨੀ ਹੋਵੇਗੀ ਜੋ 31 ਮਈ ਤੱਕ ਸਵੀਕਾਰ ਕਿੱਤੀ ਜਾਵੇਗੀ ਬੱਸ ਸ਼ਰਤ ਇਹ ਹੈ ਕਿ ਇਸ ਵੀਡੀਓ ਵਿੱਚ ਤੁਹਾਡੀ ਖਾਸੀਅਤ ਦਿੱਖਣੀ ਚਾਹੀਦੀ ਹੈ।
ਕਮਾਲ ਬਿਊਰੋ
ਬਿਗ ਬਾਸ 9 ਦਾ ਗ੍ਰਾਂਡ ਫ਼ਿਨਾਲੇ ਸ਼ਨੀਵਾਰ ਨੂੰ ਹੋਣਾ ਹੈ ਇਸ ਦੇ ਨਾਲ ਹੀ ਇਕ ਜਰੂਰੀ ਖਬਰ ਆ ਰਹੀ ਹੈ ਕੇ ਬਿਗ ਬਾਸ 10 ਵਿੱਚ ਆਮ ਜਨਤਾ ਵੀ ਭਾਗ ਲੈ ਸਕਦੀ ਹੈ। ਆਮ ਜਨਤਾ ਵਿਚੋਂ ਹੀ ਚੁਣੇ ਜਾਣ ਵਾਲੇ ਕਿਸੇ ਇਕ ਨੂੰ ਬਿਗ ਬਾਸ 10 ਦੋਰਾਨ ਸੈਲੇਬ੍ਰੇਟੀਜ਼ ਨਾਲ 100 ਦਿਨ ਰਹਿਣ ਦਾ ਤੇ ਜਿੱਤਣ ਦਾ ਮੌਕਾ ਮਿਲ ਸਕਦਾ ਹੈ। ਇਸ ਵਾਸਤੇ ਆਪਣੀ ਇਕ 3 ਮਿੰਟ ਦੀ ਵੀਡੀਓ ਬਣਾ ਕੇ ਪ੍ਰੋਗਰਾਮ ਦੀ ਵੇਬਸਾਇਟ ਤੇ ਅਪਲੋਡ ਕਰਨੀ ਹੋਵੇਗੀ ਜੋ 31 ਮਈ ਤੱਕ ਸਵੀਕਾਰ ਕਿੱਤੀ ਜਾਵੇਗੀ ਬੱਸ ਸ਼ਰਤ ਇਹ ਹੈ ਕਿ ਇਸ ਵੀਡੀਓ ਵਿੱਚ ਤੁਹਾਡੀ ਖਾਸੀਅਤ ਦਿੱਖਣੀ ਚਾਹੀਦੀ ਹੈ।
Sunday, 17 January 2016
ਪ੍ਰਸਿੱਧ ਗਾਇਕਾ ਮਨਪ੍ਰੀਤ ਅਖ਼ਤਰ ਦਾ ਲੰਬੀ ਬਿਮਾਰੀ ਪਿਛੋਂ ਦਿਹਾਂਤ
ਕਮਾਲ ਬਿਊਰੋ
ਅੱਜ ਪੰਜਾਬੀ ਸੰਗੀਤ ਜਗਤ ਵਿਚ ਨਿਰਾਸ਼ਾ ਛਾ ਗਈ ਜਦ ਸੁਰਾਂ ਦੀ ਮਲਿਕਾ ਤੇ ਲੋਕ ਗੀਤਾਂ ਵਿਚ ਮਿਠਾਸ ਘੋਲਣ ਵਾਲੀ ਅਵਾਜ਼ "ਮਨਪ੍ਰੀਤ ਅਖ਼ਤਰ "ਦੇ ਦੇਹਾਂਤ ਹੋਣ ਦੀ ਖ਼ਬਰ ਆਈ। ਸਾਹ ਦੀ ਇਕ ਬਿਮਾਰੀ ਤੋ ਪੀੜਿਤ ਮਨਪ੍ਰੀਤ ਅਖ਼ਤਰ ਨੇ ਪਟਿਆਲਾ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ ਤੇ ਪੰਜਾਬੀ ਸੰਗੀਤ ਜਗਤ ਨੂੰ ਸਦਾ ਲਈ ਅਲਵਿਦਾ ਕਿਹ ਗਈ। ਮਨਪ੍ਰੀਤ ਨੇ ਆਪਣੀ ਗਾਇਕੀ ਦਾ ਲੋਹਾ ਨਾ ਸਿਰਫ ਪੋਲੀਬੁੱਡ ਵਿਚ ਸਗੋਂ ਬਾਲੀਵੁੱਡ ਵਿਚ ਵੀ ਮਨਵਾਇਆ ਸੀ ਜਿਨ੍ਹਾ ਵਿਚ ਇਕ ਹਿੰਦੀ ਫਿਲਮ ਦਾ ਗੀਤ" ਤੁਜ਼ੇ ਯਾਦ ਨਾ ਮੇਰੀ ਆਈ" ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਕੇ ਰੱਖੇਗਾ .
ਕਮਾਲ ਨਿਊਜ਼ ਦਿਲੋਂ ਮਨਪ੍ਰੀਤ ਅਖ਼ਤਰ ਦੀ ਗਾਇਕੀ ਨੂੰ ਸਲਾਮ ਕਰਦਾ ਹੈ ਤੇ ਅਰਦਾਸ ਕਰਦਾ ਹੈ ਆਪ ਦੀ ਰੂਹ ਨੂੰ ਪ੍ਰਮੇਸ਼ਵਰ ਆਪਣੇ ਚਰਨਾਂ ਨਾਲ ਲਾਵੇ ਤੇ ਸ਼ਾਂਤੀ ਦੇਵੇ।
ਇਸ ਤਰ੍ਹਾਂ ਹੋਵੇਗਾ "ਕਮੇਡੀ ਨਾਇਟ੍ਸ ਵਿਦ ਕਪਿਲ ਦਾ ਆਖਰੀ ਏਪੀਸੋਡ" -ਵੇਖੋ ਵੀਡੀਓ ਤੇ ਪੜ੍ਹੋ ਖ਼ਬਰ
ਕਮਾਲ ਬਿਊਰੋ -
2013 ਵਿੱਚ ਪਹਿਲੀ ਵਾਰ ਜਦ ਇਕ ਹਾਸਰਾਸ ਕਲਾਕਾਰ ਕਪਿਲ ਸ਼ਰਮਾ ਦਾ ਇਕ ਸ਼ੋਅ ਕਲਰਜ਼ ਚੈਨਲ ਤੇ ਆਇਆ ਤਾਂ ਉਦੋਂ ਤੋਂ ਹੀ ਭਾਰਤੀ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਂਦਾ ਹੋਇਆ ਐਨਾ ਹਿੱਟ ਤੇ ਕਾਮਯਾਬ ਹੋ ਗਿਆ ਕੇ ਹਰੇਕ ਬੰਦਾ ਇਸ ਬਾਰੇ ਜਾਣਨ ਲੱਗਾ ਤੇ ਉਸ ਤੋਂ ਬਾਅਦ ਹਾਸੇਆਂ ਦੀ ਰੇਲ ਗੱਡੀ ਨੇ ਐਸੀ ਸਪੀਡ ਫੜੀ ਸੱਬ ਦੇਆਂ ਦਿਲਾਂ ਤੇ ਛਾ ਗਈ। ਪਰ ਇਸ ਰੇਲ ਗੱਡੀ ਦਾ ਅੱਜ ਅਖੀਰ ਸਟੇਸ਼ਨ ਤੇ ਰੁੱਕਣ ਦੀ ਖਬਰ ਆਈ ਹੈ ਮਤਲਬ ਅੱਜ ਰਾਤ ਦੇ ਏਪਿਸੋਡ ਤੋਂ ਬਾਅਦ "ਕਮੇਡੀ ਨਾਇਟ੍ਸ ਵਿਦ ਕਪਿਲ "ਦੋਬਾਰਾ ਨਹੀ ਆਏਗਾ ਅੱਜ ਦਾ ਏਪਿਸੋਡ ਇਸ ਦਾ ਆਖਿਰੀ ਏਪਿਸੋਡ ਹੋਵੇਗਾ। ਇਸ ਦਾ ਕਾਰਨ ਅਜੇ ਤੱਕ ਸਾਹਮਣੇ ਨਹੀ ਆ ਸਕਇਆ ਪਰ ਅਚਾਨਕ ਕੀਕੂ ਸ਼ਾਰਦਾ ਦੀ ਗ੍ਰਿਫਤਾਰੀ ਤੋਂ ਬਾਅਦ ਅਚਾਨਕ ਸ਼ੋਅ ਦਾ ਬੰਦ ਹੋਣਾ ਕਈ ਸਵਾਲਾਂ ਨੂੰ ਖੜਾ ਕਰਦਾ ਹੈ। ਪਰ ਇਸ ਸ਼ੋਅ ਦੇ ਬੰਦ ਹੋਣ ਨਾਲ ਦਰਸ਼ਕਾਂ ਵਿਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ ਹਰੇਕ ਬੰਦਾ ਇਸ ਨੂੰ ਚਾਲੂ ਰੱਖਣ ਦੇ ਹੱਕ ਵਿਚ ਹੀ ਬੋਲ ਰਿਹਾ ਹੈ।
ਓਥੇ ਨਾਲ ਹੀ ਆਖਿਰੀ ਏਪਿਸੋਡ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਇਸ ਪ੍ਰੋਗਰਾਮ ਦੇ ਸਾਰੇ ਕਲਾਕਾਰ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ ਇਸ ਆਖਿਰੀ ਏਪਿਸੋਡ ਵਿਚ ਪ੍ਰ੍ਸਿੱਧ ਅਭਿਨੇਤਾ ਅਕਸ਼ੇ ਕੁਮਾਰ ਨੇ ਕੀਤੀ ਤੇ ਕਲਾਕਾਰਾਂ ਦੀ ਹੋਂਸਲਾ ਅਫਜ਼ਾਈ ਕੀਤੀ।
ਹੇਠਾਂ ਦਿੱਤੀ ਗਈ ਵੀਡੀਓ ਵਿਚ ਤੁਸੀਂ ਸਕਦੇ ਹੋ।
Friday, 15 January 2016
ਪੰਜਾਬ ਦਾ ਪਹਿਲਾ ਪਿੰਡ ਜਿੱਥੇ ਥਾਂ ਥਾਂ ਲੱਗੇ ਨੇ ਸੀ ਸੀ ਟੀ ਵੀ ਕੈਮਰੇ -ਪੜੋ ਪੂਰੀ ਖ਼ਬਰ
ਕਮਾਲ ਬਿਊਰੋ
ਬਰਨਾਲਾ ਜਿਲ੍ਹੇ ਦਾ ਪਿੰਡ ਚੰਨਣਵਾਲ ਸਾਰੇ ਪੰਜਾਬ ਵਿਚ ਮਿਸਾਲ ਬਣਿਆ ਹੈ ਜਿਥੇ ਪਿੰਡ ਵਾਸੀਆਂ ਦੀ ਸੁਰੱਖ਼ਿਆ ਨੂੰ ਮੁੱਖ ਰੱਖਦਿਆਂ ਸਾਰੇ ਪਿੰਡ ਵਿਚ ਸੀ ਸੀ ਟੀ ਵੀ ਕੈਮਰੇ ਲਗਵਾਏ ਗਏ ਹਨ ਜੋ ਕੇ ਸਾਰੇ ਹੀ ਨਗਰ ਨਿਵਾਸਿਆਂ ਤੇ ਵਿਦੇਸ਼ਾਂ ਵਿਚ ਵਸੱਦੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਲਗਵਾਏ ਗਏ ਹਨ। ਇਸ ਦਾ ਉਦਘਾਟਨ ਭੋਲਾ ਸਿੰਘ ਵਿਰਕ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਨੇ ਕੀਤਾ ਅਤੇ ਨਾਲ ਹੀ ਇਸ ਮੌਕੇ ਡੀ ਐੱਸ ਪੀ ਮਿਹਲ ਕਲਾਂ ਸੁਰਿੰਦਰਪਾਲ ਸਿੰਘ ਅਤੇ ਐੱਸ ਐੱਚ ਓ ਥਾਣਾ ਟੱਲੇਵਾਲ ਕਮਲਜੀਤ ਸਿੰਘ ਗਿੱਲ ਵਿਸ਼ੇਸ਼ ਤੋਰ ਤੇ ਪਹੁੰਚੇ।
Thursday, 14 January 2016
ਪਿੰਡ ਚੀਮਾਂ ਬਾਠ ਨੇ ਤਰੱਕੀ ਦੀ ਰਾਹ ਵੱਲ ਪੁੱਟਿਆ ਇਕ ਹੋਰ ਕਦਮ ,ਮੈਡੀਕਲ ਕਲੀਨਕ ਹੋਇਆ ਸ਼ੁਰੂ
ਚੀਮਾਂ ਬਾਠ -ਸਲਵਾਨ
ਹਲਕਾ ਬਾਬਾ ਬਕਾਲਾ ਦਾ ਪਿੰਡ ਚੀਮਾਂ ਬਾਠ ਹਮੇਸ਼ਾ ਤੋਂ ਹੀ ਚਰਚਾ ਵਿਚ ਰਿਹਾ ਹੈ ਕਿਉਂ ਕਿ ਇਥੇ ਹੋ ਰਿਹਾ ਵਿਕਾਸ ਸੱਬ ਨੂੰ ਨਜ਼ਰ ਆ ਰਿਹਾ ਹੈ ਇਸੇ ਵੱਲ ਇਕ ਹੋਰ ਕਦਮ ਪੁੱਟਦਿਆਂ ਇਥੇ ਇਕ ਮੇਡਿਕਲ ਕਲੀਨਿਕ ਵੀ ਸ਼ੁਰੂ ਹੋ ਗਿਆ ਹੈ ਜਿਸ ਦਾ ਉਦਘਾਟਨ ਅੱਜ ਖੁਦ ਪਿੰਡ ਦੀ ਸਰਪੰਚ ਰਵੀ ਚੀਮਾਂ ਨੇ ਕੀਤਾ ਇਸ ਦੋਰਾਨ ਓਹਨਾਂ ਨੇ ਫੇਰ ਦੁਹਰਾਇਆ ਕੇ ਪਿੰਡ ਦੀ ਤਰੱਕੀ ਲੈ ਮੈਂ ਹਮੇਸ਼ਾ ਤੱਤਪਰ ਹਾਂ ਤੇ ਅਜੇ ਹੋਰ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ ਜਿਸ ਨਾਲ ਪਿੰਡ ਵਾਸੀਆਂ ਦਾ ਭਲਾ ਹੋ ਸਕੇਗਾ। ਓਹਨਾਂ ਕਿਹਾ ਕੇ ਇਸ ਕਲੀਨਿਕ ਦੇ ਖੁੱਲਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਸਹੂਲਤ ਹੋ ਜਾਵੇਗੀ ਜੋ ਬੜੀ ਖੁਸ਼ੀ ਦੀ ਗੱਲ ਹੈ। ਇਸ ਡੋਰਾਂ ਗਗਨਦੀਪ ਸਲਵਾਨਮੈਂਬਰ , ਗੁਰ ਨਿੰਦਰ ਪਾਲ ਸਿੰਘ , ਗੁਰਵਿੰਦਰ ਚੀਮਾਂ , ਰਣਜੀਤ ਸਿੰਘ ਸਿੰਘ ਮੈਂਬਰ , ਗੋਪਾਲ ਸਿੰਘ ਮੈਂਬਰ , ਜਿਲਮਾਂ ਸਿੰਘ , ਬਲਵਿੰਦਰ ਸਿੰਗ , ਨਰਿੰਦਰ ਸਿੰਘ , ਰਾਜੇਸ਼ ਸਲਵਾਨ ਰਾਜੂ , ਡੀ ,ਕੇ ਰੇੱਡੀ ਅਤੇ ਅਰੁਣ ਕੁਮਾਰ ਹਾਜਰ ਸਨ.
ਬਾਦਲਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ -ਕੇਜਰੀਵਾਲ - ਪੜ੍ਹੋ ਪੂਰੀ ਖਬਰ ਤੇ ਵੇਖੋ ਤਸਵੀਰਾਂ
ਮੁਕਤਸਰ- ਕਮਾਲ ਬਿਉਰੋ
ਅੱਜ ਮੁਕਤਸਰ ਵਿਖੇ ਮਾਘੀ ਦੇ ਮੇਲੇ ਦੋਰਾਨ ਹੋਰਨਾਂ ਪਾਰਟੀਆਂ ਵਾਂਗ ਆਪ ਵਲੋਂ ਵੀ ਇਕ ਵਿਸ਼ਾਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਦਲਾਂ ਤੇ ਹਮਲਾ ਬੋਲਦਿਆਂ 2017 ਦੀਆਂ ਚੋਣਾਂ ਲਈ ਬਿਗੁਲ ਵਜਾ ਦਿੱਤਾ। ਕੇਜਰੀਵਾਲ ਨੇ ਕਿਹਾ ਕੇ ਪੰਜਾਬ ਜੋ ਕੇ ਕਿਸਾਨਾਂ ਦੀ ਧਰਤੀ ਮੰਨੀ ਜਾਂਦੀ ਹੈ ਪਿਛਲੇ 10 ਸਾਲਾਂ ਵਿਚ ਬਾਦਲਾਂ ਨੇ ਇਸ ਦਾ ਇਹ ਹਾਲ ਕਰ ਦਿੱਤਾ ਹੈ ਕੇ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋਏ ਪਏ ਹਨ ਇਸ ਦੋਰਾਨ ਓਹਨਾਂ ਨੇ ਪੀਲੇ ਰੰਗ ਦੀ ਪਗੜੀ ਵੀ ਧਾਰਨ ਕੀਤੀ ਹੋਈ ਸੀ । ਓਹਨਾਂ ਨਿਸ਼ਾਨਾਂ ਤੇਜ਼ ਕਰਦਿਆਂ ਹੋਇਆਂ ਇਹ ਕਿਹਾ ਕੇ ਬਾਦਲਾਂ ਨੇ ਨਾਂ ਸਿਰਫ ਪੰਜਾਬ ਨੂੰ ਲੁਟਿਆ ਹੈ ਸਗੋਂ ਗੁੰਡਾਗਰਦੀ ਨੂੰ ਵੀ ਬੜਾਵਾ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕੇ ਤੁਸੀਂ ਅੱਜ ਇਥੇ ਆਏ ਹੋ ਮੈੰਨੂ ਯਕੀਨ ਹੈ ਕੇ ਜਿਵੇਂ ਆਪ ਨੂੰ 70 ਵਿਚੋਂ 67 ਸੀਟਾਂ ਦਿੱਲੀ ਵਿਚ ਮਿਲੀਆਂ ਓਦਾਂ ਹੀ 100 ਸੀਟਾਂ 117 ਵਿਚੋਂ ਦਵਾ ਕੇ ਬਦਲਾਂ ਤੋਂ ਪੰਜਾਬ ਨੂੰ ਮੁਕਤ ਕਰਵਾਓਗੇ।
ਕੇਜਰੀਵਾਲ ਨੇ ਕੇਹਾ ਕੇ ਦਿੱਲੀ ਵਿਚ ਸਾਡੀ ਸਰਕਾਰ ਨੇ 80 ਪ੍ਰਤਿਸ਼ਤ ਭ੍ਰਿਸ਼ਟਾਚਾਰ ਘੱਟ ਕਿੱਤਾ ਹੈ ਮੇਰਾ ਇਕ ਮੰਤਰੀ ਇਸ ਵਿਚ ਪਾਇਆ ਤੇ ਮੈ ਉਸ ਨੇ ਬਰਖਾਸਤ ਕਰ ਦਿੱਤਾ , ਅਗਰ ਮੇਰਾ ਬੇਟਾ ਵੀ ਭ੍ਰਿਸ਼ਟ ਹੋਵੇਗਾ ਤਾਂ ਉਸ ਨੂੰ ਵੀ ਘਰੋਂ ਬਾਹਰ ਕੱਡ ਦੇਵਾਂਗਾ ਪਰ ਭ੍ਰਿਸ਼ਟਾਚਾਰ ਨਹੀ ਹੋਣ ਦੇਵਾਂਗਾ।
ਬੇਟੀ ਪੜਾਓ , ਬੇਟੀ ਬਚਾਓ ਅਭਿਆਨ ਤਹਿਤ , 151 ਕੁੜੀਆਂ ਦੀ ਵੰਡੀ ਲੋਹੜੀ-ਵੇਖੋ ਤਸਵੀਰਾਂ
ਤਲਵਾੜਾ -ਰਮਨ ਸ਼ਰਮਾ
ਸ੍ਰੀ ਪੰਡੈਨ ਵਿਖੇ ਭਾਜਪਾ ਦੇ ਬੇਟੀ ਪੜਾਓ ,ਬੇਟੀ ਬਚਾਓ ਅਭਿਆਨ ਤਹਿਤ ਸਮਾਜ ਨੂੰ ਇਕ ਵੱਡਾ ਸੰਦੇਸ਼ ਦਿੰਦੇ ਹੋਇ 151 ਕੁੜੀਆਂ ਦੀ ਲੋਹੜੀ ਵੰਡੀ ਗਈ ਜਿਸ ਵਿਚ ਭਾਜਪਾ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਇਸ ਦੋਰਾਨ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਇਕ ਵੱਡੇ ਇੱਕਠ ਨੇ ਇਸ ਵਿਚ ਹਿੱਸਾ ਲਿਆ। ਵੱਖ -ਵੱਖ ਬੁਲਾਰਿਆਂ ਨੇ ਵਖਰੇ ਤਰੀਕਿਆਂ ਨਾਲ ਆਪਣੇ ਵਿਚਾਰ ਜਨਤਾ ਨਾਲ ਸਾਂਝੇ ਕੀਤੇ ਪਰ ਮਕਸਦ ਇਕ ਹੀ ਸੀ ਕੇ " ਕੁੜੀਆਂ ਲਈ ਸਮਾਜ ਵਿਚ ਸੋਚ ਨੂੰ ਬਦਲਿਆ ਜਾਵੇ ਕਿਉਂ ਕੇ ਇਹਨਾਂ ਤੋ ਬਿਨਾਂ ਸਮਾਜ਼ ਕੀ ਸਾਰਾ ਸੰਸਾਰ ਹੀ ਰੁੱਕ ਜਾਵੇਗਾ। ਇਸ ਭਾਜਪਾ ਦੇ ਕਮਨੀਕੇਸ਼ਨ ਸੇੱਲ ਪੰਜਾਬ ਦੇ ਕੋ-ਕਨਵੀਨਰ ਸ਼ਿਵਮ ਸਰਮਾਂ ਨੇ ਇਕ ਜਬਰਦਸਤ ਭਾਸ਼ਣ ਦੇ ਦੋਰਾਨ ਕੁੜੀਆਂ ਦੀ ਘੱਟ ਰਹੀ ਗਿਣਤੀ ਨੂੰ ਰੋਕਣ ਲਈ ਸਾਨੂੰ ਕੀ ਕੀ ਕਰਨ ਦੀ ਲੋੜ ਹੈ ਨੇ ਸਾਰਿਆਂ ਨੂੰ ਸੋਚਣ ਲੈ ਮਜਬੂਰ ਕਰ ਦਿੱਤਾ। ਇਸ ਦੋਰਾਨ ਸਾਬਕਾ ਕੈਬਨਿਟ ਮੰਤਰੀ ਅਰੁਨੇਸ਼ ਸ਼ਾਕਿਰ , ਉਮੇਸ਼ ਸ਼ਾਕਿਰ ਵਾਈਸ ਪ੍ਰਧਾਨ ਭਾਜਪਾ ਤੇ ਇੰਚਾਰਜ਼ ਬੇਟੀ ਪੜਾਓ , ਬੇਟੀ ਬਚਾਓ ਅਭਿਆਨ , ਰਘੂਨਾਥ ਰਾਣਾ ਚੇਅਰਮੇਨ ਪੰਜਾਬ ਇੰਡਸਟਰੀਜ਼ ,ਪੰਜਾਬ ਸਰਕਾਰ ,ਭੈਣ ਮੀਰਾ ਵਾਲੀ ਸਟੇਟ ਸੇਕਟਰੀ ,ਪ੍ਰਦੀਪ ਪਾਲਾ ਕਨਵੀਨਰ ਪੰਚਾਇਤ ਸੇੱਲ ਭਾਜਪਾ , ਸ਼ਿਵਮ ਸ਼ਰਮਾ ਪੰਜਾਬ ਕ੍ਮਨੀਕੇਸ਼ਨ ਸੇੱਲ ਦੇ ਕੋ -ਕਨਵੀਨਰ ਆਦਿ ਹਾਜ਼ਰ ਸਨ
Monday, 11 January 2016
ਦਿਹਾਤੀ ਮਜਦੂਰ ਸਭਾ ਵਲੋਂ ਬ੍ਰਹਮਪੁਰਾ ਦਾ ਪੁਤਲਾ ਫੂਕਿਆ
ਰਈਆ –
ਤਰਨਤਾਰਨ ਨੇੜੇ ਪਿੰਡ ਅਲਾਦੀਨਪੁਰ ਮਜਦੂਰਾ ਦੇ ਘਰਾਂ ਦਾ ਮੁਆਵਜ਼ਾ ਨਾ ਦੇਣ ਦੇ ਖਿਲਾਫ ਅੱਜ ਕਸਬਾ ਰਈਆ ਦੇ ਮੁੱਖ ਮਾਰਗ ਤੇ ਵੱਡੀ ਗਿਣਤੀ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਨੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰਬਾਜੀ ਕੀਤੀ ।ਇਸ ਮੌਕੇ ਉੱਤੇ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਅਮਰੀਕ ਸਿੰਘ ਦਾਉਦ ਨੇ ਕਿਹਾ ਜੋ ੬ ਤਾਰੀਕ ਤੋਂ ਐਸ.ਡੀ.ਐਮ.ਤਰਨਤਾਰਨ ਦੇ ਦਫਤਰ ਵਿਖੇ ਜੋ ਅਣਮਿੱਥੇ ਸਮੇਂ ਲਈ ਧਰਨਾ ਚੱਲ ਰਿਹਾ ਹੈ ਵਿਚ ਮਜਦੂਰਾਂ ਦੀਆਂ ਹੱਕੀ ਮੰਗਾ ਨੂੰ ਮੰਨਵਾਉਣ ਲਈ ਵੱਡੀ ਗਿਣਤੀ ਵਿਚ ਸਾਥੀਆਂ ਦੇ ਨਾਲ ਗੁਰਨਾਮ ਸਿੰਘ ਭਿੰਡਰ ਸਕੱਤਰ ਅਤੇ ਪਲਵਿੰਦਰ ਸਿੰਘ ਪ੍ਰਧਾਨ ਸ਼ਾਮਿਲ ਹੋਣਗੇ ।
ਇਸ ਦੋਰਾਨ ਕੇਵਲ ਸਿੰਘ ਧਿਆਨਪੁਰ , ਜਸਵੰਤ ਸਿੰਘ ਬਾਬਾ ਬਕਾਲਾ , ਕਸ਼ਮੀਰ ਸਿੰਘ , ਹਰਦੇਵਬੀਰ ਸਿੰਘ , ਕ੍ਰਿਪਾਲ ਸਿੰਘ ਬੁਤਾਲਾ , ਕਮਲ ਸ਼ਰਮਾ , ਹਰਦੇਵ ਸਿੰਘ ਭਿੰਡਰ , ਸੁੱਖਦੇਵ ਸਿੰਘ ਸਠਿਆਲਾ , ਪਲਵਿੰਦਰ ਸਿੰਘ ਕੋਹਾਟਵਿੰਡ , ਰਜਵੰਤ ਸਿੰਘ ਚੰਨਣਕੇ , ਗੁਰਪਿੰਦਰ ਸਿੰਘ , ਬਲਵਿੰਦਰ ਸਿੰਘ , ਚਰਨ ਸਿੰਘ , ਸੁਖਵਿੰਦਰ ਸਿੰਘ ਖਿਲਚਿਆਂ , ਬਚਨ ਸਿੰਘ , ਅਮਰੀਕ ਸਿੰਘ , ਜਸਪਾਲ ਸਿੰਘ ਜਸਪਾਲ , ਗੁਰਪਾਲ ਸਿੰਘ , ਦਲਬੀਰ ਸਿੰਘ , ਦਿਆਲ ਸਿੰਘ ਫੈਰੂਮਾਨ , ਅਜੀਤ ਸਿੰਘ ਪੱਡੇ ,ਦੀਦਾਰ ਸਿੰਘ ਆਦਿ ਹਾਜਰ ਸਨ .
ਜਦ ਈਵਨ-ਆਡ ਦੇ ਚੱਕਰ 'ਚ ਗਿੱਪੀ ਗਰੇਵਾਲ ਦਾ ਹੋਇਆ ਚਲਾਨ ,ਫੇਰ ਕੀ ਬੋਲੇ -ਵੇਖੋ ਵੀਡੀਓ
ਜਦ ਈਵਨ-ਆਡ ਦੇ ਚੱਕਰ 'ਚ ਗਿੱਪੀ ਗਰੇਵਾਲ ਦਾ ਹੋਇਆ ਚਲਾਨ ,ਫੇਰ ਕੀ ਬੋਲੇ -ਵੇਖੋ ਵੀਡੀਓ
ਕਮਾਲ ਬਿਊਰੋ -
ਕੇਜਰੀਵਾਲ ਸਰਕਾਰ ਵਲੋਂ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ੁਰੂ ਕੀਤੇ ਗਏ ਈਵਨ-ਆਡ ਕਾਨੂੰਨ ਦੇ ਵਿਚ ਪੰਜਾਬ ਦੇ ਮਸਹੂਰ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਉਦੋਂ ਜਾ ਫਸੇ ਜਦ ਓਹ ਇਵਨ ਤਰੀਕ ਵਾਲੇ ਦਿਨ ਆਡ ਨੰਬਰ ਵਾਲੀ ਗੱਡੀ ਲੈ ਕੇ ਦਿਲੀ ਵਿਚ ਜਾ ਵੜੇ ਤੇ ਫੇਰ ਗਿੱਪੀ ਗਰੇਵਾਲ ਨੂੰ ਵੀ 2000 ਦਾ ਜੁਰਮਾਨਾ ਭਰਨਾ ਪਿਆ। ਉਸ ਤੋਂ ਬਾਅਦ ਓਹਨਾਂ ਸਾਰੇ ਹੀ ਦੇਸ਼ਵਾਸਿਆਂ ਨੂੰ ਇਸ ਕਾਨੂੰਨ ਨੂੰ ਮੰਨਣ ਲਈ ਕਿਹਾ ਜੋ ਕਿ ਇਕ ਜਿਮੇਵਾਰ ਨਾਗਰਿਕ ਹੋਣਾ ਦਰਸ਼ਾਉਂਦੀ ਹੈ ਭਾਵੇਂ ਕਿ ਉਹ ਗਲਤੀ ਨਾਲ ਹੀ ਇਸ ਦਾ ਸ਼ਿਕਾਰ ਹੋਇ।
Saturday, 9 January 2016
ਇਹ ਪਾਕਿਸਤਾਨੀ ਚੈਨਲ ਮੰਨਦਾ ਹੈ, ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ –ਵੇਖੋ ਵੀਡੀਓ
ਕਮਾਲ ਬਿਊਰੋ –
ਪਠਾਨਕੋਟ ਹਮਲੇ ਤੋਂ ਬਾਅਦ ਭਾਵੇਂ ਪਾਕਿਸਤਾਨੀ ਮੀਡੀਆ ਵਲੋਂ ਭਾਰਤ ਬਾਰੇ ਬਹੁਤ ਖਰਾਬ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਸ ਹਮਲੇ ਨੂੰ ਭਾਰਤ ਵਲੋਂ ਕੀਤਾ ਗਿਆ ਇਕ ਡਰਾਮਾ ਵੀ ਕਿਹਾ ਗਿਆ ਹੈ ਪਰ ਇਸ ਹਮਲੇ ਤੋਂ ਬਹੁਤ ਸਮਾਂ ਪਹਿਲਾਂ ਹੀ ਇਕ ਪਾਕਿਸਤਾਨੀ ਚੈਨਲ ਮੰਨਦਾ ਹੈ ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ ਜਿਸ ਦੀ ਪਹਿਚਾਣ ਹੁਣ ਹੋ ਚੁੱਕੀ ਹੈ । ਅਵਾਜ਼ ਟੀ.ਵੀ.ਨਾਮ ਦਾ ਇਹ ਚੈਨਲ ਜਿਸ ਦੀ ਇਕ ਵੀਡੀa ਯੂ ਟਿਊਬ ਤੇ 2014 ਵਿਚ ਪਬਲਿਸ਼ ਹੋਈ ਸੀ ਵਿਚ ਸਾਫ ਸਾਫ ਦਸਿੱਆ ਗਿਆ ਹੈ ਕਿ ਕਿਹੜੇ ਕਿਹੜੇ ਦੇਸ਼ ਵਿਚ ਤੇ ਕਿਹੜੇ-ਕਿਹੜੇ ਅੱਤਵਾਦੀ ਹਮਲੇ ਵਿਚ ਕਿੰਨੇ ਪਾਕਿਸਤਾਨੀ ਸ਼ਾਮਿਲ ਸਨ ਤੇ ਨਾਲ ਹੀ ਇਹ ਚੈਨਲ ਸਹਿਮਤ ਹੈ ਕਿ ਸਾਰੇ ਸੰਸਾਰ ਵਿਚ ਚਾਹੇ ਉਹ ਅਮਰੀਕਾ, ਯੂਰੋਪ , ਇੰਗਲੈਂਡ ਜਾਂ ਫੇਰ ਗੁਆਂਢੀ ਦੇਸ਼ ਭਾਰਤ ਵਿਚ ਹੋਇ ਜਿਆਦਾਤਰ ਅੱਤਵਾਦੀ ਹਮਲਿਆਂ ਵਿਚ ਪਾਕਿਸਤਾਨੀ ਨਾਗਰਿਕ ਹੀ ਸ਼ਾਮਿਲ ਸਨ ਜਿਸ ਦੇ ਬਾਰੇ ਵੀਡੀa ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ ਤੇ ਨਾਲ ਹੀ ਇਸ ਗੱਲ ਤੇ ਵੀ ਜੋਰ ਦਿੱਤਾ ਗਿਆ ਹੈ ਕਿ ਇਹਨਾਂ ਵਿਚੋਂ ਅੱਜ ਤੱਕ ਇਕ ਵੀ ਭਾਰਤੀ ਨਹੀ ਸੀ ਜੋ ਕਿ ਉਸ ਪਾਕਿਸਤਾਨੀ ਮੀਡੀਆ ਲਈ ਵੀ ਇਕ ਜਵਾਬ ਹੈ ਜੋ ਭਾਰਤ ਨੂੰ ਡਰਾਮੇਬਾਜ਼ ਆਂਖਦੇ ਨੇ ।
Tuesday, 5 January 2016
ਪਾਕਿਸਤਾਨੀ ਮੀਡੀਆ ਨੇ ਪਠਾਨਕੋਟ ਏਅਰਬੇਸ ਤੇ ਹਮਲਾ ਇਕ ਡਰਾਮਾ ਦੱਸਿਆ
ਕਮਾਲ ਬਿਊਰੋ
ਭਾਰਤ ਦੇ ਪੰਜਾਬ ਪ੍ਰਾਂਤ ਦੇ ਪਠਾਨਕੋਟ ਸਥਿਤ ਏਅਰਬੇਸ ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਨੂੰ ਪਾਕਿਸਤਾਨੀ ਮੀਡਿਆ ਕੁਝ ਹੋਰ ਹੀ ਸ਼ਬਦਾਂ ਵਿਚ ਪੇਸ਼ ਕਰ ਰਿਹਾ ਹੈ, ਇਥੇ "ਉਲਟਾ ਚੋਰ ਕੋਤਵਾਲ ਕੋ ਡਾਂਟੇ" ਵਾਲੀ ਕਹਾਵਤ ਸੱਚ ਹੁੰਦੀ ਨਜ਼ਰ ਰਹੀ ਹੈ ਕਿਉ ਪਾਕਿਸਤਾਨੀ ਮੀਡਿਆ ਇਹ ਮਨੰਣ ਨੂੰ ਤਿਆਰ ਹੀ ਨਹੀ ਹੈ ਕਿ ਇਸ ਹਮਲੇ ਵਿਚ ਸ਼ਾਮਿਲ ਸਾਰੇ ਦੇ ਸਾਰੇ ਅੱਤਵਾਦੀ ਪਾਕਿਸਤਾਨ ਦੇ ਵਸਨੀਕ ਸਨ ਜਿਨ੍ਹਾ ਦੀ ਟ੍ਰੇਨਿੰਗ ਵੀ ਪਾਕਿਸਤਾਨ ਵਿਚ ਹੀ ਹੋਈ ਸੀ ਸਗੋਂ ਉਹ ਇਸ ਹਮਲੇ ਨੂੰ ਭਾਰਤ ਵਲੋਂ ਕੀਤਾ ਜਾ ਰਿਹਾ ਇਕ ਡ੍ਰਾਮਾ ਦੱਸ ਰਿਹਾ ਹੈ। ਪਾਕਿਸਤਾਨ ਦੇ ਇਕ ਟੀ ਵੀ ਚੈਨਲ ਦੀ ਵੀਡੀਓ ਤੁਸੀਂ ਉੱਪਰ ਵੇੱਖ ਵੀ ਸਕਦੇ ਹੋ ਜਿਸ ਵਿਚ ਉਹ ਇਸ ਗੱਲ ਨੂੰ ਬਾਰ ਬਾਰ ਦੁਹਰਾ ਰਹੇ ਹਨ। ਇਸ ਪਿਛੇ ਪਾਕਿਸਤਾਨੀ ਮੀਡਿਆ ਦਾ ਇਕੋ ਮਕਸਦ ਹੈ ਕੇ ਸਹੀ ਖਬਰ ਪਾਕਿਸਤਾਨੀ ਜਨਤਾ ਤੱਕ ਨਾ ਪਹੁੰਚ ਸਕੇ ਤੇ ਅਸਲ ਗੱਲ ਨੂੰ ਲੁਕਾਇਆ ਜਾ ਸਕੇ ਹਾਲਾਕਿ ਇਸ ਗੱਲ ਦੇ ਪੁਖਤਾ ਸਬੂਤ ਮਿਲ ਚੁੱਕੇ ਹਨ ਕੇ ਸਾਰੇ ਹਮਲਾਵਰ ਪਾਕਿਸਤਾਨੀ ਸਨ ਜੋ ਮਾਰੇ ਗਏ ਜਿਨ੍ਹਾ ਨੇ ਹਮਲੇ ਤੋ ਪਹਿਲਾਂ ਪਾਕਿਸਤਾਨ ਗੱਲ ਵੀ ਕੀਤੀ ਸੀ। ਸੋ ਇਸ ਗੱਲ ਤੋ ਭਾਰਤੀ ਆਵਾਮ ਨੂੰ ਕੀ ਸਮਝਣਾ ਚਾਹਿਦਾ ਹੈ ਕਿ ਜੋ ਪਾਕਿਸਤਾਨੀ ਏਅਰਬੇਸ ਤੇ ਹਮਲਾ ਹੋਇਆ ਸੀ ਓਹ ਕਿਸੇ ਅੱਤਵਾਦੀ ਸੰਗਠਨ ਨੇ ਨਹੀ ਕੀਤਾ ਸਗੋਂ ਪਾਕਿਸਤਾਨ ਦਾ ਡਰਾਮਾ ਸੀ ਅਤੇ ਨਾਲ ਹੀ ਜੋ ਪੇਸ਼ਵਾਰ ਦੇ ਸਕੂਲ ਤੇ ਹਮਲਾ ਹੋਇਆ ਓਹ ਵੀ ਕਿਸੇ ਅੱਤਵਾਦੀ ਸੰਗਠਨ ਨੇ ਨਹੀ ਕੀਤਾ ਸਗੋਂ ਪਾਕਿਸਤਾਨ ਦਾ ਡਰਾਮਾ ਸੀ।
Monday, 4 January 2016
ਰਿਕਾਰਡ ਤੋੜ ਸਵੇਮ ਸੇਵਕਾ ਦੇ ਇਕੱਠ ਨਾਲ ਸਮਾਪਤ ਹੋਇਆ ਆਰ ਐੱਸ ਐੱਸ ਦਾ ਸ਼ਿਵ ਸ਼ਕਤੀ ਸੰਗਮ -ਵੇਖੋ ਤਸਵੀਰਾਂ
ਪੂਨੇ -ਕਮਾਲ ਬਿਉਰੋ
ਪੂਨੇ ਵਿਖੇ ਰਾਸ਼ਟਰੀ ਸਵੇਮ ਸੇਵਕ ਸੰਘ ਵਲੋਂ ਆਯੋਜਿਤ ਸ਼ਿਵ ਸ਼ਕਤੀ ਸੰਗਮ ਨਾਮ ਦਾ ਸਮਾਗਮ ਸੰਘ ਦੇ ਇਤਹਾਸ ਵਿਚ ਇਕ ਨਵਾਂ ਰਿਕਾਰਡ ਤੋੜ ਇੱਕਠ ਦੇ ਨਾਲ ਸਮਾਪਤ ਹੋਇਆ ਜਿਸ ਵਿਚ 1,58,772 ਸਵੇਮ ਸੇਵਕਾਂ ਨੇ ਗਨਵੇਸ਼ (ਸੰਘ ਦੀ ਵਰਦੀ) ਧਾਰਨ ਕਰ ਕੇ ਭਾਗ ਲਿਆ ਜੋ ਕੇ ਸੰਘ ਇਤਹਾਸ ਵਿਚ ਇਕ ਹੋਏ ਵੱਡੇ ਇੱਕਠਾਂ ਵਿਚੋਂ ਇਕ ਬਣ ਗਿਆ ਹੈ। ਇਸ ਦੌਰਾਨ ਸੰਘ ਪ੍ਰਮੁੱਖ ਸ਼੍ਰੀ ਮੋਹਨ ਭਾਗਵਤ ਜੀ ਨੇ ਆਏ ਹੋਏ ਸਾਰੇ ਹੀ ਸਵੇਮ ਸੇਵਕਾਂ ਨੂੰ ਭਾਸ਼ਣ ਦੇ ਕੇ ਦੇਸ਼ ਸੇਵਾ ਲਈ ਪ੍ਰੇਰਿਆ।
Subscribe to:
Posts (Atom)