Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Wednesday 8 March 2017

ਭਾਰਤੀ ਫਾਊਡੇਸ਼ਨ ਨੇ ਗ੍ਰਾਮੀਣ ਭਾਰਤ ਵਿੱਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਉੱਘੀ ਸਮਾਜ ਸੇਵਿਕਾ ਅਤੇ ਸਟੇਟ ਐਵਾਰਡੀ ਜੋਧੇ ਦਾ ਵਿਸ਼ੇਸ਼ ਸਨਮਾਨ


ਪਿੰ੍ਰਸ, ਬਿਆਸ –ਸੱਤਿਆ ਭਾਰਤੀ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਮਹਿਲਾ ਦਿਵਸ ਬੜੀ ਧੁਮ ਧਾਮ ਨਾਲ ਮਨਾਇਆ ਗਿਆ।ਜਿਸ ਚ ਸਟੇਟ ਐਵਾਰਡੀ ਅਤੇ ਲੈਕਚਰਾਰ ਮੈਡਮ ਹਰਮੇਸ਼ ਕੌਰ ਜੋਧੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਚ ਰੱਖੇ ਪ੍ਰੋਗਰਾਮ ਦੌਰਾਨ ਮੈਡਮ ਹਰਮੇਸ਼ ਕੌਰ ਜੋਧੇ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤੀ ਫਾਊਡੇਸ਼ਨ ਜੋ ਕਿ ਭਾਰਤੀ ਇੰਟਰਪ੍ਰਾਈਜ਼ਜ਼ ਦੀ ਲੋਕ ਭਲਾਈ ਸੰਸਥਾ ਹੈ।ਉਨ੍ਹਾਂ ਦੱਸਿਆ ਕਿ ਸਥਾਨਕ ਸੱਤਿਆ ਭਾਰਤੀ ਸਕੂਲ ਤੋਂ ਇਲਾਵਾ ਗ੍ਰਾਮੀਣ ਭਾਰਤ ਦੇ ੧੫ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਹੈ।ਜਿਸ ਵਿੱਚ ਲੜਕੀਆਂ ਤੇ ਇਸ ਫਾਊਡੇਸ਼ਨ ਦੇ ਇਕਾਗਰ ਧਿਆਨ ਦਾ ਵਿਸ਼ੇਸ਼ ਰੂਪ ਵਿੱਚ ਉਲੇਖ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸੂਚਨਾ ਪੱਤਰ ਵਿੱਚ ਉਨ੍ਹਾਂ ਸਾਹਸੀ, ਦ੍ਰਿੜ ਨਿਸ਼ਚੈ ਅਤੇ ਮਾਰਗ ਦਰਸ਼ਕ ਲੜਕੀਆਂ ਦੀਆਂ ਪ੍ਰੇਰਣਾ ਦਾਇਕ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਭਾਰਤ ਦੇ ਦੂਰ ਵਰਤੀ ਪਿੰਡਾਂ ਵਿੱਚ ਫਾਊਡੇਸ਼ਨ ਦੀਆਂ ਸਿੱਖਿਆ ਪਹਿਲ ਨਾਲ ਲਾਭ ਹੋਇਆ ਹੈ।ਪ੍ਰੋਗਰਾਮ ਦੇ ਅੰਤ ਚ ਮੈਡਮ ਜੋਧੇ ਨੇ ਚਰਚਾ ਕਰਦੇ ਹੋਏ ਕਿਹਾ ਕਿ ਪੂਰੇ ਸੰਸਾਰ ਵਿੱਚ ਵਿਚਰ ਰਹੀਆਂ ਵੱਖ ਵੱਖ ਸੰਸਥਾਵਾਂ ਤੇ ਸਿੱਖਿਅਕ ਅਦਾਰਿਆਂ ਤੋਂ ਇਲਾਵਾ ਸੱਤਿਆ ਭਾਰਤੀ ਵਲੋਂ ਔਰਤਾਂ ਦਾ ਉਤਸਵ ਮਨਾਉਣਾ ਸ਼ਲਾਘਾਯੋਗ ਉਪਰਾਲਾ ਹੈ।ਜਿਸ ਲਈ ਸਮੂਹ ਭਾਰਤੀ ਫਾਊਡੇਸ਼ਨ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।ਪ੍ਰੋਗਰਾਮ ਦੌਰਾਨ ਅਸ਼ੋਕ ਕੁਮਾਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਦੀਪਕ ਸ਼ਰਮਾ, ਕਲੱਸਟਰ ਰਮਨੀਕ ਭਾਟੀਆ, ਪ੍ਰਿੰਸੀਪਲ ਹਰਪ੍ਰੀਤ੍ਰ ਕੌਰ, ਰਜਿੰਦਰ ਕੌਰ, ਮੀਨਾ, ਕੰਵਲਜੀਤ ਕੌਰ, ਦਲਜਿੰਦਰ ਕੌਰ ਅਦਿ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਤੇ ਸਕੂਲ ਸਟਾਫ ਦੇ ਮੈਂਬਰ ਹਾਜ਼ਰ ਸਨ।

No comments:

Post a Comment