Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Tuesday 7 March 2017

ਸਾਡਾ ਪਿੰਡ ਪੰਜਾਬੀ ਸਭਿਆਚਾਰ ਦੇ ਰੂ ਬਰੂ ਹੋਏ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਬੱਚੇ।




ਬਟਾਲਾ, 6 ਮਾਰਚ ( ਵਿਕਰਮ ਚੀਮਾਂ  )
ਮੌਜੂਦਾ ਪੀੜੀ ਦਾ ਪੰਜਾਬੀ ਸਭਿਆਚਾਰ ਦੇ ਜਾਣਕਾਰੀ ਕਰਾਉਣ ਤੇ ਦਿਲਚਸਪੀ ਵਧਾਉਣ ਦੇ ਉਦੇਸ਼ ਨੂੰ ਲੈਕੇ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ  ਅੰਮ੍ਰਿਤਸਰ ਵਿੱਚ ਸਥਾਪਿਤ ਕੀਤੇ ਸਾਡਾ ਪਿੰਡ ਦਾ ਇੱਕ ਦਿਨਾ ਦੌਰਾ ਕੀਤਾ। ਸਕੂਲ ਦੀ ਡਾਇਰੈਕਟਰ ਮਨਜੀਤ ਕੌਰ ਸਾਂਘਾ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਭਾਰਤੀ ਨੌਜਵਾਨ ਲੜਕੇ ਲੜਕੀਆਂ ਪੱਛਮੀ ਸਭਿਆਚਾਰ ਦੇ ਵੱਲ ਤੇਜ਼ੀ ਦੇ ਨਾਲ ਆਕਰਸ਼ਿਤ ਹੋ ਰਹੇ ਹਨ ਤੇ ਭਾਰਤੀ ਸਭਿਆਚਾਰ ਨੂੰ ਭੁਲਦੇ ਜਾ ਰਹੇ ਹਨ। ਜਿਸ ਕਰਕੇ ਪੰਜਾਬੀ ਸਭਿਆਚਾਰ ਦੇ ਪ੍ਰਤੀ ਊਨਾ  ਨੂੰ ਜਾਗਰੂਕ ਕਰਵਾਉਣਾ ਜਰੂਰੀ ਹੈ। ਜਿਸ ਲਈ ਪੰਜਾਬ ਸਰਕਾਰ ਨੇ ਸਾਡਾ ਪਿੰਡ ਦਾ ਨਿਰਮਾਣ ਕਰਕੇ ਨੌਜਵਾਨ ਪੀੜੀ ਨੂੰ ਸਭਿਆਚਾਰ ਨਾਲ ਜੋੜਨ ਦੀ ਚੰਗੀ ਕੋਸ਼ਿਸ਼ ਕੀਤੀ ਹੈ। ਸਾਡਾ ਪਿੰਡ ਵਿੱਚ ਵਿਦਿਆਰਥੀਆਂ ਨੇ ਜਿੱਥੇ  ਪੰਜਾਬੀ ਸਭਿਆਚਾਰ ਨਾਲ ਪੁਰਾਣੇ ਰੀਤੀ ਰਿਵਾਜਾਂ ਆਵਾਜਾਈ ਦੇ ਸਾਧਨਾ, ਗਾਣੇ, ਕੱਚੇ ਘਰ,ਖੂਹ, ਭਾਂਡੇ, ਰੇਡੀਉ, ਗ੍ਰਾਮੋਫ਼ੋਨ,ਮਦਾਰੀ, ਪੋਸਟ ਆਫਿਸ ਦੇਖ ਕੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਮੱਖਣ ਲੱਸੀ ਪਦਾਰਥਾ ਦਾ ਸਵਾਦ ਵੀ ਲਿਆ। ਇਸ ਮੌਕੇ ਉਪ ਪਰਿੰਸੀਪਲ ਚਾਰੂ ਸਿੰਘ ਪੰਨੂੰ, ਕੋਆਡੀਨੇਟਰ ਆਸ਼ਾ ਜੰਬਾ,ਗੀਤਾਂਜ਼ਲੀ ਤੇ ਨਵਪ੍ਰੀਤ ਵੀ ਮੌਜੂਦ ਸਨ। 

No comments:

Post a Comment