Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Monday 6 March 2017

ਸਲਾਨਾ ਪ੍ਰੀਖਿਆਵਾਂ ਵਿਚ ਲੱਗੇ ਅਬਜਰਵਰਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਵੇ -ਬਲਦੇਵ ਸਿੰਘ ਬੁੱਟਰ


ਬਟਾਲਾ 6 ਮਾਰਚ ( ਵਿਕਰਮ ਚੀਮਾ ) –ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਮਾਰਚ 2017 ਦੀਆਂ ਬੋਰਡ ਪ੍ਰੀਖਿਆਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਪੰਜਾਬ ਭਰ ਦੇ ਸੈਂਟਰਾਂ ਵਿਚ ਲੈਕਚਰਾਰ ਕੇਡਰ, ਮਾਸਟਰ ਤੇ ਹੋਰ ਸਿਖਿਆ ਵਿਭਾਂਗ ਦੇ ਅਧਿਕਾਰੀ ਬੜੀ ਬਾਖੂਬੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਹਨਾਂ ਪ੍ਰੀਖਿਅਵਾ ਭਾਵੇ ਮੁਲਾਜਮ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ, ਪਰ ਸੈਟਰਾ ਵਿਚ ਲਗਾਏ ਗਏ ਅਬਜਰਵਰ ਦੂਰ ਦੁਰੇਡੇ ਲੱਗੀਆਂ ਡਿਊਟੀਆ ਕਾਰਨ ਮਾਨਸਿਕ ਤੌਰ ਤੇ ਪ੍ਰੇਸਾਨ ਹੋ ਰਹੇ ਹਨ। ਇਸ ਸਬੰਧ ਵਿਚ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਂਨ ਨੇ ਪ੍ਰੈਸ ਬਿਆਨਾ ਜਾਰੀ ਕਰਦਿਆ ਕਿਹਾ ਕਿ ਇਹ ਡਿਊਟੀਆਂ ਸਬੰਧਿਤ ਪੇਪਰ ਵਾਲੇ ਦਿਨ ਹੀ ਦੱਸੀਆਂ ਜਾਂਦੀਆਂ ਹਨ, ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਲਗਾਈਆਂ ਡਿਊਟੀਆਂ ਦੇ ਸਟੇਸ਼ਨਾਂ ਦੀ ਦੂਰੀ 20 ਕਿਲੋ ਮੀਟਰ ਤਕ ਦੀ ਵੀ ਹੁੰਦੀ ਹੈ, ਪਹਿਲਾਂ ਲੈਕਚਰਾਰ ਕੇਡਰ ਦਾ ਕਰਮਚਾਰੀ ਸਵੇਰੇ ਆਪਣੇ ਸਕੂਲ ਵਿਖੇ ਹਾਜਰ ਹੁੰਦਾ ਹੈ ਤੇ ਬਾਅਦ ਵਿਚ ਉਸਦੀ ਅਬਜਰਵਰ ਡਿਊਟੀ ਦਾ ਸੁਨੇਹਾ ਮਿਲਦਾ ਹੈ, ਜਿਆਦਾ ਦੂਰੀ ਤੇ ਸਟੇਸ਼ਨ ਹੋਣ ਕਾਰਨ ਕਈ ਅਬਜਰਵਰ ਆਪਣੇ ਪ੍ਰੀਖਿਆ ਕੇਦਰ ਵਿਖੇ ਨਹੀ ਪਹੁੰਚ ਪਾਉਦੇ ਜਿਸ ਕਾਰਨ ਉਚ ਅਫਸਰਾਂ ਦੀ ਨਰਾਜਗੀ ਵੀ ਸਹਿਣੀ ਪੈਦੀ ਹੈ। ਇਸਤਰੀ ਮੁਲਾਜਮਾਂ ਵਾਸਤੇ ਤਾ ਹੋਰ ਵੀ ਜਿਆਦਾ ਸਮੱਸਿਆ ਆਉਦੀ ਹੈ ਇਸਤਰੀ ਮੁਲਾਜਮ ਆਪਣੇ ਪਤੀ, ਪੁੱਤਰ ਜਾਂ ਕਿਸੇ ਰਿਸਤੇਦਾਰ ਨੂੰ ਨਾਲ ਲੈ ਜਾਦੇ ਹਨ। ਅਬਜਰਵਰ ਦੀ ਡਿਊਟੀ ਤੇ ਖਤਰਾ ਬਣਿਆਂ ਰਹਿੰਦਾ ਹੈ ਕਿ ਸੁਰੱਖਿਅਤ ਵਾਪਸ ਘਰ ਕਿਸ ਤਰਾਂ ਪਹੁੰਚਣਗੇ। ਅਬਜਰਵਰ ਲੱਗੇ ਕਰਮਚਾਰੀਆਂ ਨੇ ਦੱਸਿਆ ਹੈ, ਮਾਨਸਿਕ ਪ੍ਰੇਸਾਨ ਕਾਰਨ ਉਹ ਆਪਣੀ ਡਿਊਟੀ ਤੇ ਨਹੀ ਪਹੁੰਚਦੇ ਤਾਂ ਊਚ ਅਧਿਕਾਰੀਆਂ ਦੀਆਂ ਝਿੜਕਾ ਦਾ ਸਿਕਾਰ ਵੀ ਹ ੋਣਾ ਪੈਦਾ ਹੈ , ਇਸ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਅਬਜਰਵਰ ਡਿਊਟੀਆਂ ਲਗਾਂਉਣ ਕਾਰਨ ਅਬਜਰਵਰਾਂ ਨੂੰ ਮਾਨਸਿਕ ਪ੍ਰੇਸਾਨੀ ਦਾ ਸਾਹਮਣਾਂ ਕਰਨਾਂ ਪੈਦਾ ਹੈ ਕਿਊ ਕਿ ਬੋਰਡ ਪੱਧਰ ਤੇ ਪ੍ਰੀਖਿਆਂ ਸੈਟਰ ਦੀ ਅਸਲ ਦੂਰੀ ਸਬੰਧੀ ਸਪਸਟ ਪਤਾ ਨਹੀ ਹੁੰਦਾ ਜਦ ਕਿ ਜਿਲ੍ਹੈ ਵਿਚ ਅਧਿਕਾਰੀਆਂ ਨੂੰ ਹਰ ਸਕੂਲ ਦੀ ਆਪਸੀ ਦੂਰੀ ਦਾ ਪਤਾ ਹੁੰਦਾ ਹੈ, ਇਸ ਵਾਸਤੇ ਅਬਜਰਵਰ ਡਿਊਟੀਆਂ ਜਿਲਾਂ ਪੱਧਰ ਤੇ ਹੀ ਲਗਾਉਣ ਵਾਸਤੇ ਦਿਸਾ ਨਿਰਦੇਸ਼ ਦਿਤੇ ਜਾਣ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਂਨ ਬਲਦੇਵ ਸਿੰਘ ਬੁੱਟਰ, ਵਸਿੰਗਟਨ ਸਿੰਘ ਸਮੀਰੋਵਾਲ, ਫਾਊਡਰ ਮੇਬਰ ਦਲਵਿੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ, ਪਾਰੋਵਾਲ, ਰਜਿੰਦਰ ਸਰਮਾ, ਜਤਿੰਦਰ ਸਿੰਘ , ਅਮਰੀਕ ਸਿਘ, ਪ੍ਰੇਮਪਾਲ ਸਿਘ, ਸਮਸੇਰ ਸਿੰਘ, ਕੁਲਵਿੰਦਰ ੰਿਸੰਘ ਜਿਲ੍ਹਾਂ ਪ੍ਰਧਾਂਨ ਗੁਰਦਾਸਪੁਰ, ਕਰਮਚੰਦ, ਅਮਰੀਕ ਸਿੰਘ, ਜਸਦੀਪ ਸਿੰਘ ਟੈਕਨੀਕਲ ਮੈਬਰ, ਸੰਪੂਰਨ ਸਿੰਘ, ਪਰਮਜੀਤ ਸਿੰਘ ਚੀਮਾਂ ਆਦਿ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਅਬਜਰਵਰ ਡਿਊਟੀਆਂ ਆਪਣੇ ਕਲੱਸਟਰ ਜਾਂ ਬਲਾਕ ਵਿਚ ਹੀ ਲਗਾਈਆਂ ਜਾਣ। ਇਸਤਰੀ ਮੁਲਾਜਮਾਂ ਦੀਆਂ ਅਬਜਰਵਰ ਡਿਊਟੀਆਂ ਨਜਦੀਕ ਲਗਾਈਆਂ ਜਾਣ। ਜਿਹੜੀ ਡਿਊਟੀ ਅਬਜਰਵਰ ਲੈਕਚਰਾਰ ਨੂੰ ਨੌਟ ਕਰਵਾਈ ਜਾਂਦੀ ਹੈ, ਉਸ ਡਿਊਟੀ ਉਪਰ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਦੇ ਮੋਬਾਇਲ ਨੰਬਰ ਦਰਜ ਕੀਤੇ ਜਾਣ ਤਾਂ ਜੋ ਕਿਸੇ ਐਮਰਜੈਸੀ ਵੇਲੇ ਉਹ ਆਪਣੇ ਸਿਖਿਆ ਵਿਭਾਂਗ ਦੇ ਉਚ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਿਲਾਂ ਦਸ ਸਕਣ। ਇਹਨਾ ਨੰਬਰਾਂ ਵਿਚ ਬੋਰਡ ਦੇ ਕੰਟਰੌਲ ਰੂਮ ਤੇ ਜਿਲਾ ਪੱਧਰੀ ਕੰਟਰੌਲ ਰੂਮ ਅਫਸਰਾਂ ਦੇ ਮੋਬਾਇਲ ਨੰਬਰ ਜਰੂਰ ਦਰਜ ਕੀਤੇ ਜਾਣ।

No comments:

Post a Comment