Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Friday 18 December 2015

ਪਿੰਡ ਚੀਮਾਂ ਬਾਠ ਦੀ ਤਰੱਕੀ ਲਈ ਵਚਨਬੱਧ ਹਾਂ -ਰਵੀ ਚੀਮਾਂ







ਕਾਫੀ ਸਮੇਂ ਤੋਂ ਤਰੱਕੀ ਲਈ ਤਰਲੇ ਲੈ ਰਹੇ ਪਿੰਡ ਚੀਮਾਂ ਬਾਠ ਨੂੰ ਉਸ ਸਮੇਂ ਸਾਹ ਆਇਆ ਸੀ ਜਦ ਇਕ ਸੂਝਵਾਨ ਤੇ ਹਰ ਚੀਜ਼ ਦੀ ਜਾਣਕਾਰੀ ਰੱਖਣ ਵਾਲੇ ਰਵਿੰਦਰ ਸਿੰਘ ਰਵੀ ਨੂੰ ਪਿੰਡ ਵਾਲਿਆਂ ਨੇ ਸਰਪੰਚ ਵਜੋਂ ਚੁਣਿਆਂ ਸੀ ਤੇ ਪਿੰਡ ਵਾਲਿਆਂ ਦਾ ਇਹ ਫੈਸਲਾ ਸ਼ੁਰੂ ਤੋ ਹੀ ਸਹੀ ਸਾਬਿਤ ਹੁੰਦਾ ਆ ਰਿਹਾ ਹੈ। ਇਸੇ ਵੱਲ ਇਕ ਹੋਰ ਕਦਮ ਪੁੱਟਦਿਆਂ ਤਕਰੀਬਨ ਪਿਛਲੇ 15 ਸਾਲਾਂ ਤੋ ਨਵ ਨਿਰਮਾਣ ਲਈ ਤਰਸ ਰਹੀ ਜੀ ਟੀ ਰੋਡ ਤੋਂ ਚੀਮਾਂ ਬਾਠ ਤੱਕ ਜਾਂਦੀ ਸੜਕ ਦਾ ਨਿਰਮਾਣ ਲਈ ਕੰਮ ਸ਼ੁਰੂ ਕਰਵਾਇਆ ਗਿਆ। ਜੀ ਟੀ ਰੋਡ ਤੋ ਚੀਮਾਂ ਬਾਠ ਤੱਕ ਸੜਕ ਦੇ ਨਿਰਮਾਣ ਲਈ   ਮਿੱਟੀ ਪਾਉਣ ਦੇ ਕੰਮ ਨੂੰ ਸ਼ੁਰੂ ਕਰਵਾਉਣ ਦੋਰਾਨ ਪਿੰਡ ਦੀ ਪੰਚਾਇਤ ਨੇ ਕਮਾਲ ਨਿਊਜ਼ ਨਾਲ ਗੱਲਬਾਤ ਕਰਦਿਆਂ ਦਸਿਆ ਕੇ ਬਹੁਤ ਕੋਸ਼ਿਸ ਤੋਂ ਬਾਅਦ ਅਸੀਂ ਇਸ ਕੰਮ ਲਈ ਗ੍ਰਾੰਟ ਮਨਜੂਰ ਕਰਵਾ ਪਾਇ ਹਾਂ ਅਤੇ ਇਸ ਸੜਕ ਦੇ ਬਣਨ ਨਾਲ ਸਕੂਲੀ ਬੱਚੇ ਸਹੀ ਸਮੇਂ ਤੇ ਸਕੂਲ ਪਹੁੰਚ ਸਕਣਗੇ ,ਮਰੀਜ ਨੂੰ ਸਮੇਂ ਤੇ ਹਸਪਤਾਲ ਪੁਚਾਇਆ ਜਾ ਸਕੇ ਗਾ ਜਿਸ ਨਾਲ ਉਸ ਦੀ ਜਾਨ ਵੀ ਬਚ ਸਕੇਗੀ ,ਕਾਰੋਬਾਰੀ  ਤਰੱਕੀ ਹੋਵੇਗੀ ਅਤੇ ਹੋਰ ਵੀ ਪਿੰਡ ਨੂੰ ਬਹੁਤ ਲਾਭ ਮਿਲੇਗਾ। ਇਸ ਦੋਰਾਨ ਪਿੰਡ ਦੀ ਪੰਚਾਇਤ ਦੇ ਨਾਲ ਨਾਲ ਕੁਝ ਪਿੰਡ ਵਾਲੇ ਵੀ ਮਜੂਦ ਸਨ। 

Tuesday 15 December 2015

ਮੰਦਿਰ ਰਾਮਵਾੜਾ ਪ੍ਰਬੰਧਕ ਕਮੇਟੀ ਧਿਆਨਪੁਰ-ਕਲੇਰ-ਰਈਆ (ਰਜਿ.) ਦੀ ਹੋਈ ਮੀਟਿੰਗ

ਮੰਦਿਰ ਰਾਮਵਾੜਾ ਪ੍ਰਬੰਧਕ ਕਮੇਟੀ ਧਿਆਨਪੁਰ-ਕਲੇਰ-ਰਈਆ (ਰਜਿ.) ਦੀ ਹੋਈ ਮੀਟਿੰਗ
ਰਈਆ –ਨਵਰੂਪ ਸਲਵਾਨ
ਮੰਦਿਰ ਰਾਮਵਾੜਾ ਪ੍ਰਬੰਧਕ ਕਮੇਟੀ ਧਿਆਨਪੁਰ, ਕਲੇਰ, ਰਈਆ (ਰਜਿ.) ਦੇ ਪ੍ਰਧਾਨ ਕੇ. ਕੇ. ਸ਼ਰਮਾ ਵਲੋਂ ਕੁਝ ਸਮਾਂ ਪਹਿਲਾਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਪਿਛੋਂ  ਮੰਦਿਰ ਦੇ ਜਰੂਰੀ ਕੰਮਾਂ ਵਿਚ ਰੁਕਾਵਟ ਆ ਗਈ ਸੀ ਜਿਸ ਨੂੰ ਅੱਗੇ ਵਧ ਕੇ ਦੂਰ ਕਰਦਿਆਂ  ,ਇੱਕ ਜਰੂਰੀ ਮੀਟਿੰਗ ਅੱਜ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਕਲੇਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕਮੇਟੀ ਦੇ 14 ਵਿਚੋਂ 9 ਮੈਂਬਰ ਸ਼ਾਮਿਲ ਹੋਏ।ਇਸ ਮੌਕੇ ਮੌਜੂਦ ਅਹੁਦੇਦਾਰਾਂ ਵਲੋਂ ਮੰਦਿਰ ਦੇ ਕੰਮਕਾਜ ਨੂੰ ਅੱਗੇ ਵਧਾਉਣ ਲਈ ਮਤਾ ਪਾਉਂਦੇ ਹੋਏ ਸ਼੍ਰੀ ਦਰਸ਼ਨ ਕੁਮਾਰ ਕਲੇਰ ਨੂੰ ਪ੍ਰਧਾਨਗੀ ਦੀ ਅਗਲੀ ਚੋਣ ਅਤੇ ਜਨਰਲ ਇਜਲਾਸ ਤੱਕ ਸਾਥੀਆਂ ਨੂੰ ਨਾਲ ਲੈ ਕੇ ਕੰਮ ਕਰਨ ਦੇ ਅਧਿਕਾਰ ਸੌਂਪੇ ਗਏ।
ਇਸ ਦੋਰਾਨ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਿਦਆਂ ਜਿਥੇ ਮੰਦਿਰ ਵਿਚ ਹੁਣ ਤੱਕ ਹੋਇ ਕੰਮਾ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਮੰਦਿਰ ਪ੍ਰਧਾਨ ਦੇ ਅਸਤੀਫਾ ਦੇਣ ਮਗਰੋਂ  ਮੰਦਰ ਦੇ ਕੰਮਕਾਜ ਵਿਚ ਰੁਕਾਵਟ ਬਣਨ ਵਾਲਿਆਂ ਦੀ ਸੱਖਤ ਨਿਖੇਧੀ ਕੀਤੀ ਗਈ ।
ਇਸ ਮੌਕੇ ਦਰਸ਼ਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਨੱਥ ਪਾਲ, ਮਾਇਆ ਦਾਸ, ਚਰਨਜੀਤ ਕੁਮਾਰ ਤੇ ਜਵਾਹਰ ਲਾਲ ਲਾਲੀ (ਚਾਰੇ) ਵਾਈਜ਼ ਪ੍ਰਧਾਨ, ਸੰਜੀਵ ਭੰਡਾਰੀ, ਸੁਤੰਤਰ ਕੁਮਾਰ (ਦੋਵੇਂ) ਸਹਾਇਕ ਸੈਕਟਰੀ, ਰੂਪ ਲਾਲ ਠੇਕੇਦਾਰ ਸਹਾਇਕ ਖਜਾਨਚੀ, ਸੁਨੀਲ ਕਾਲੜਾ ਮੈਂਬਰ ਤੋਂ ਇਲਾਵਾ ਸੱਤਪਾਲ ਮਲਹੋਤਰਾ ਸਾਬਕਾ ਪ੍ਰਧਾਨ, ਬਾਵਾ ਮਹੇਸ਼ ਸਿੰਘ, ਰਾਜੀਵ ਕੁਮਾਰ ਰਾਜੂ, ਬਾਵਾ ਹਰਵਿੰਦਰ ਸਿੰਘ ਪੱਪੀ, ਚਮਨ ਲਾਲ ਰਿਖੀ, ਕੈਪਟਨ ਪ੍ਰਦੀਪ ਕੁਮਾਰ, ਸੰਜੀਵ ਕੁਮਾਰ ਕਲੇਰ, ਹਰੀ ਸ਼ੰਕਰ ਵਿਸਕੀ, ਰਜੇਸ਼ ਕੁਮਾਰ ਮੈਨੇਜਰ ਮੰਦਿਰ ਕਲੇਰ, ਰਜਿੰਦਰ ਰਿਖੀ, ਨਵਰੂਪ ਸਲਵਾਨ, ਭਾਨੂੰ ਪ੍ਰਕਾਸ਼, ਜਗਦੀਸ਼ ਸ਼ਰਮਾ, ਰਜਿੰਦਰ ਧੀਰ, ਜਤਿੰਦਰ ਪਾਲ. ਸੁਮੀਤ ਕਾਲੀਆ, ਅਮਿਤ ਕੁਮਾਰ ਮੈਡੀਕਲ ਸਟੋਰ ਵਾਲੇ, ਮਾਸਟਰ ਨਰਿੰਦਰ ਕੁਮਾਰ ਕਲੇਰ, ਦਰਸ਼ਨ ਜੋਸ਼ੀ, ਭੀਮ ਸੈਨ ਬਹਿਲ, ਚਮਨ ਲਾਲ ਕਲੇਰ, ਰਮੇਸ਼ ਕੁਮਾਰ ਮੁਨੀਮ, ਵਿਜੇ ਜੋਸ਼ੀ, ਡੀ ਕੇ ਰੈਡੀ, ਵਿਸ਼ਾਲ ਮੰਨਣ, ਸੰਜੀਵ ਕੁਮਾਰ ਮਿੰਟ ਆਦਿ ਸ਼ਾਮਿਲ ਹੋਏ।
Converted