Kamaal News

Welcome to Kamaal News||Kamaal News is a online news channel and e-newspaper which provides current news/breaking news / india news / world news / Headlines /Latest News /today's News any thing you can say about it .It is going to become india's fastest growing Online News portal today .

Earthquake


 
ਅਸਲ ਵਿਚ ਇਹ ਭੂਚਾਲ ਹੁੰਦਾ ਕੀ ਹੈ ਜੋ  ਹਮੇਸ਼ਾ  ਦੱਸ ਕੇ ਨਹੀਂ ਆਉਂਦਾ ਅਤੇ ਨਾਂ ਹੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਕੁਦਰਤੀ ਤੋਰ ਤੇ ਧਰਤੀ ਦੇ ਅਚਾਨਕ ਜਬਰਦਸਤ ਤਰੀਕੇ ਨਾਲ  ਕੰਬਣ ਨੂੰ ਭੂਚਾਲ ਕਿਹਾ ਜਾਂਦਾ ਹੈ।  ਜਿਸ ਕਾਰਨ ਪ੍ਰਿਥਵੀ ਦੇ ਉੱਪਰ ਦੀਆਂ ਮੋਜੂਦ  ਸਾਰੀਆਂ ਚੀਜ਼ਾਂ ਅਚਾਨਕ ਹਿੱਲਣ ਕਾਰਨ ਸਥਿਰਤਾ ਨਹੀ ਬਣਦੀ ਤੇ ਤਬਾਹੀ ਹੁੰਦੀ ਹੈ । ਜੇਕਰ ਭੂਚਾਲ ਤੇਜ਼ ਆਵੇ ਤਾਂ ਸਾਡੇ ਆਲੇ-ਦੁਆਲੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਜਾਂਦੀਆਂ ਹਨ। ਜਿਆਦਾ ਤੀਬਰਤਾ ਵਾਲਾ  ਭੂਚਾਲ  ਸੜਕਾਂ 'ਤੇ ਤਰੇੜਾਂ ਪਾ ਸਕਦਾ ਹੈ ਜਾਂ ਫੇਰ ਸੜ੍ਕ ਨੂੰ ਪਾੜ ਵੀ ਸਕਦਾ ਹੈ  । ਇਸ  ਦੇ ਤੇਜ਼ ਝਟਕਿਆਂ ਕਾਰਨ ਇਮਾਰਤ ਨੂੰ ਵੀ ਨੁਕਸਾਨ ਹੁੰਦਾ ਹੈ ਅਤੇ  ਕਿਹਾ ਜਾਂਦਾ ਹੈ ਕਿ ਧਰਤੀ ਦੇ ਅੰਦਰ 7 ਪਲੇਟਸ (ਪਰਤਾਂ) ਹਨ, ਜੋ ਕਿ ਲਗਾਤਾਰ ਇਕ ਥਾਂ ਤੋਂ ਦੂਸਰੀ ਥਾਂ ਤੇ  ਘੁੰਮਦੀਆਂ ਹਨ। ਜਦੋਂ ਇਹ ਪਲੇਟਸ(ਪਰਤਾਂ ) ਜ਼ਿਆਦਾ ਟਕਰਾਉਂਦੀਆਂ ਹਨ, ਉਹ ਜ਼ੋਨ ਜਿਸ ਥਾਂ ਤੇ ਇਹ ਟਕਰਾਉਂਦੀਆਂ ਹਨ ਉਸ ਨੂੰ  ਫਾਲਟ ਲਾਈਨ(ਏਪਿਕ ਸੇਂਟਰ ) ਕਹਾਉਂਦਾ ਹੈ। ਵਾਰ-ਵਾਰ ਟਕਰਾਉਣ ਨਾਲ ਪਲੇਟਸ (ਪਰਤਾਂ ) ਦੇ ਕੋਨੇ ਮੁੜ ਜਾਂਦੇ ਹਨ। ਜਦੋਂ ਜ਼ਿਆਦਾ ਦਬਾਅ ਬਣਦਾ ਹੈ ਤਾਂ ਪਲੇਟਸ ਟੁੱਟਣ ਲੱਗਦੀਆਂ ਹਨ ਅਤੇ ਉਸ ਦੋਰਾਨ  ਹੇਠਾਂ ਬਣੀਆਂ ਗੈਸਾਂ ਜਿਸ ਨੂੰ ਅਸੀਂ  ਐਨਰਜ਼ੀ  ਵੀ ਕਹਿ ਸਕਦੇ ਹਨ  ਬਾਹਰ ਆਉਣ ਦਾ ਰਾਹ ਲੱਭਦੀਆਂ ਹਨ ਅਤੇ ਏਸ ਦੋਰਾਨ ਧਰਤੀ ਕੰਬਦੀ ਹੈ ਤੇ ਇਸੇ  ਗੜਬੜੀ ਕਾਰਨ ਭੂਚਾਲ ਆਉਂਦਾ ਹੈ।

No comments:

Post a Comment