ਅਸਲ ਵਿਚ ਇਹ ਭੂਚਾਲ ਹੁੰਦਾ ਕੀ ਹੈ ਜੋ ਹਮੇਸ਼ਾ ਦੱਸ ਕੇ ਨਹੀਂ ਆਉਂਦਾ ਅਤੇ ਨਾਂ ਹੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਕੁਦਰਤੀ ਤੋਰ ਤੇ ਧਰਤੀ ਦੇ ਅਚਾਨਕ ਜਬਰਦਸਤ ਤਰੀਕੇ ਨਾਲ ਕੰਬਣ ਨੂੰ ਭੂਚਾਲ ਕਿਹਾ ਜਾਂਦਾ ਹੈ। ਜਿਸ ਕਾਰਨ ਪ੍ਰਿਥਵੀ ਦੇ ਉੱਪਰ ਦੀਆਂ ਮੋਜੂਦ ਸਾਰੀਆਂ ਚੀਜ਼ਾਂ ਅਚਾਨਕ ਹਿੱਲਣ ਕਾਰਨ ਸਥਿਰਤਾ ਨਹੀ ਬਣਦੀ ਤੇ ਤਬਾਹੀ ਹੁੰਦੀ ਹੈ । ਜੇਕਰ ਭੂਚਾਲ ਤੇਜ਼ ਆਵੇ ਤਾਂ ਸਾਡੇ ਆਲੇ-ਦੁਆਲੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਜਾਂਦੀਆਂ ਹਨ। ਜਿਆਦਾ ਤੀਬਰਤਾ ਵਾਲਾ ਭੂਚਾਲ ਸੜਕਾਂ 'ਤੇ ਤਰੇੜਾਂ ਪਾ ਸਕਦਾ ਹੈ ਜਾਂ ਫੇਰ ਸੜ੍ਕ ਨੂੰ ਪਾੜ ਵੀ ਸਕਦਾ ਹੈ । ਇਸ ਦੇ ਤੇਜ਼ ਝਟਕਿਆਂ ਕਾਰਨ ਇਮਾਰਤ ਨੂੰ ਵੀ ਨੁਕਸਾਨ ਹੁੰਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਧਰਤੀ ਦੇ ਅੰਦਰ 7 ਪਲੇਟਸ (ਪਰਤਾਂ) ਹਨ, ਜੋ ਕਿ ਲਗਾਤਾਰ ਇਕ ਥਾਂ ਤੋਂ ਦੂਸਰੀ ਥਾਂ ਤੇ ਘੁੰਮਦੀਆਂ ਹਨ। ਜਦੋਂ ਇਹ ਪਲੇਟਸ(ਪਰਤਾਂ ) ਜ਼ਿਆਦਾ ਟਕਰਾਉਂਦੀਆਂ ਹਨ, ਉਹ ਜ਼ੋਨ ਜਿਸ ਥਾਂ ਤੇ ਇਹ ਟਕਰਾਉਂਦੀਆਂ ਹਨ ਉਸ ਨੂੰ ਫਾਲਟ ਲਾਈਨ(ਏਪਿਕ ਸੇਂਟਰ ) ਕਹਾਉਂਦਾ ਹੈ। ਵਾਰ-ਵਾਰ ਟਕਰਾਉਣ ਨਾਲ ਪਲੇਟਸ (ਪਰਤਾਂ ) ਦੇ ਕੋਨੇ ਮੁੜ ਜਾਂਦੇ ਹਨ। ਜਦੋਂ ਜ਼ਿਆਦਾ ਦਬਾਅ ਬਣਦਾ ਹੈ ਤਾਂ ਪਲੇਟਸ ਟੁੱਟਣ ਲੱਗਦੀਆਂ ਹਨ ਅਤੇ ਉਸ ਦੋਰਾਨ ਹੇਠਾਂ ਬਣੀਆਂ ਗੈਸਾਂ ਜਿਸ ਨੂੰ ਅਸੀਂ ਐਨਰਜ਼ੀ ਵੀ ਕਹਿ ਸਕਦੇ ਹਨ ਬਾਹਰ ਆਉਣ ਦਾ ਰਾਹ ਲੱਭਦੀਆਂ ਹਨ ਅਤੇ ਏਸ ਦੋਰਾਨ ਧਰਤੀ ਕੰਬਦੀ ਹੈ ਤੇ ਇਸੇ ਗੜਬੜੀ ਕਾਰਨ ਭੂਚਾਲ ਆਉਂਦਾ ਹੈ।
No comments:
Post a Comment